ਫ਼ੈਡਰਲ ਜੱਜ ਨੇ ਪੈਨਸਿਲਵੇਨੀਆ ਵਿਚ ਟਰੰਪ ਦੇ ਚੋਣ ਮੁਕੱਦਮੇ ਨੂੰ ਖ਼ਾਰਜ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦੁਆਰਾ ਦਾਇਰ ਕੀਤੇ ਇਕ ਮੁਕੱਦਮੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਸ ਵਿਚ ਯੋਗਤਾ ਤੋਂ ਬਗ਼ੈਰ ਕਾਨੂੰਨੀ ਦਲੀਲ ਹੈ

donald-trump

ਵਾਸ਼ਿੰਗਟਨ ਡੀਸੀ : ਇਕ ਸੰਘੀ ਜੱਜ ਨੇ ਸਨਿਚਰਵਾਰ ਨੂੰ ਪੈਨਸਿਲਵੇਨੀਆ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦੁਆਰਾ ਦਾਇਰ ਕੀਤੇ ਇਕ ਮੁਕੱਦਮੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਸ ਵਿਚ ਯੋਗਤਾ ਤੋਂ ਬਗ਼ੈਰ ਕਾਨੂੰਨੀ ਦਲੀਲ ਹੈ। ਸੰਯੁਕਤ ਰਾਜ ਦੇ ਜ਼ਿਲ੍ਹਾ ਅਦਾਲਤ ਦੇ ਜੱਜ ਮੈਥੀ  ਬਰੈਨ ਨੇ ਟਰੰਪ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਅਯੋਗ ਕਰਨ ਦੀ ਉਮੀਦ ਨੂੰ ਇਕ ਹੋਰ ਝਟਕਾ ਦਿੰਦਿਆਂ ਇਕ ਮਨਾਹੀ ਦੀ ਬੇਨਤੀ ਨੂੰ ਠੁਕਰਾ ਦਿਤਾ।