FIFA World Cup: ਪੱਤਰਕਾਰ ਨੇ LGBTQ ਭਾਈਚਾਰੇ ਦੇ ਸਮਰਥਨ ’ਚ ਪਾਈ ਟੀ-ਸ਼ਰਟ, ਸਟੇਡੀਅਮ ’ਚ ਦਾਖਲ ਹੋਣ ਤੋਂ ਰੋਕਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਤਰ 'ਚ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।

US journalist Grant Wahl says he was detained in Qatar for rainbow shirt

 

ਵਾਸ਼ਿੰਗਟਨ:  ਇਕ ਅਮਰੀਕੀ ਪੱਤਰਕਾਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਜਦੋਂ ਉਹ ਕਤਰ ਵਿਚ ਫੁੱਟਬਾਲ ਵਿਸ਼ਵ ਕੱਪ ਸਟੇਡੀਅਮ ਵਿਚ ਦਾਖਲ ਹੋਇਆ ਤਾਂ ਉਸ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ਵਿਚ ਰੱਖਿਆ ਗਿਆ। ਪੱਤਰਕਾਰ ਦਾ ਕਹਿਣਾ ਹੈ ਕਿ ਉਸ ਨੇ LGBTQ ਭਾਈਚਾਰੇ ਦੇ ਸਮਰਥਨ ਵਿਚ ਸਤਰੰਗੀ ਟੀ-ਸ਼ਰਟ ਪਾਈ ਹੋਈ ਸੀ। ਕਤਰ 'ਚ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।

ਰਾਇਟਰਜ਼ ਦੀ ਖ਼ਬਰ ਮੁਤਾਬਕ ਮਸ਼ਹੂਰ ਖੇਡ ਪੱਤਰਕਾਰ ਗ੍ਰਾਂਟ ਵਾਹਲ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਕਿ ਵਿਸ਼ਵ ਕੱਪ ਦੇ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਅਮਰੀਕਾ ਦੇ ਵੇਲਸ ਖਿਲਾਫ਼ ਅਹਿਮਦ ਬਿਨ ਅਲੀ ਸਟੇਡੀਅਮ ਵਿਚ ਹੋਏ ਮੈਚ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਸ ਆਪਣੀ ਕਮੀਜ਼ ਉਤਾਰਨ ਲਈ ਕਿਹਾ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਇਸ ਬਾਰੇ ਟਵੀਟ ਕੀਤਾ ਤਾਂ ਉਹਨਾਂ ਦਾ ਫੋਨ ਵੀ ਖੋਹ ਲਿਆ ਗਿਆ। ਵਾਹਲ ਨੇ ਟਵਿੱਟਰ 'ਤੇ ਲਿਖਿਆ, “ਮੈਂ ਠੀਕ ਹਾਂ ਪਰ ਇਸਦੀ ਲੋੜ ਨਹੀਂ ਸੀ”।

ਉਹਨਾਂ ਨੇ ਅੱਗੇ ਦੱਸਿਆ ਕਿ ਬਾਅਦ ਵਿਚ ਸੁਰੱਖਿਆ ਕਮਾਂਡਰ ਉਸ ਦੇ ਕੋਲ ਪਹੁੰਚੇ ਅਤੇ ਮੁਆਫੀ ਮੰਗਦੇ ਹੋਏ ਉਸ ਨੂੰ ਸਟੇਡੀਅਮ ਦੇ ਅੰਦਰ ਜਾਣ ਦਿੱਤਾ। ਬਾਅਦ ਵਿਚ ਉਸ ਨੂੰ ਅੰਤਰਰਾਸ਼ਟਰੀ ਫੁੱਟਬਾਲ ਗਵਰਨਿੰਗ ਬਾਡੀ ਫੀਫਾ ਦੇ ਇਕ ਪ੍ਰਤੀਨਿਧੀ ਤੋਂ ਮੁਆਫੀਨਾਮਾ ਵੀ ਮਿਲਿਆ।

ਇਸ ਦੌਰਾਨ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਯੂਰਪ ਦੇ ਸੱਤ ਦੇਸ਼ਾਂ ਦੀ ਟੀਮ ਨੇ ਸੋਮਵਾਰ ਨੂੰ ਆਪਣੇ ਕਪਤਾਨਾਂ ਨੂੰ ਵਨ-ਲਵ ਆਰਮਬੈਂਡ ਪਹਿਨਣ ਦੀ ਇਜਾਜ਼ਤ ਦੇ ਦਿੱਤੀ। ਫੀਫਾ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਖਿਡਾਰੀ ਬਹੁ-ਰੰਗੀ ਆਰਮਬੈਂਡ ਪਹਿਨੇਗਾ, ਉਸ ਨੂੰ ਪੀਲਾ ਕਾਰਡ ਦਿੱਤਾ ਜਾਵੇਗਾ। ਇਹ ਬਹੁਰੰਗੀ ਆਰਮਬੈਂਡ ਵਿਭਿੰਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸੀ।