ਸ਼੍ਰੀਲੰਕਾ ਦੀ ਜਲ ਸੈਨਾ ਨੇ ਗ੍ਰਿਫ਼ਤਾਰ ਕੀਤੇ 12 ਭਾਰਤੀ ਮਛੇਰੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ੜੇ ਗਏ ਮਛੇਰੇ ਕਾਂਕੇਸੰਤੁਰਾਈ ਫ਼ਿਸ਼ਿੰਗ ਬੰਦਰਗਾਹ 'ਤੇ ਨਜ਼ਰਬੰਦ ਹਨ 

Representational Image

 

ਕੋਲੰਬੋ - ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਸਮੁੰਦਰੀ ਜ਼ੋਨ ਵਿੱਚ ਗ਼ੈਰ-ਕਨੂੰਨੀ ਢੰਗ ਨਾਲ ਮੱਛੀਆਂ ਫੜਨ ਦੇ ਦੋਸ਼ ਵਿੱਚ 12 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਸ਼੍ਰੀਲੰਕਾ ਦੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਛੇਰਿਆਂ ਨੂੰ ਬੁੱਧਵਾਰ ਨੂੰ ਉੱਤਰੀ ਜਾਫ਼ਨਾ ਜ਼ਿਲ੍ਹੇ ਵਿੱਚ ਵੇਟਿਲਾਇਕੇਰਨੀ ਦੇ ਤੱਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਫ਼ਿਲਹਾਲ ਉਨ੍ਹਾਂ ਨੂੰ ਕਾਂਕੇਸੰਤੁਰਾਈ ਫ਼ਿਸ਼ਿੰਗ ਬੰਦਰਗਾਹ 'ਤੇ ਨਜ਼ਰਬੰਦ ਕੀਤਾ ਗਿਆ ਹੈ।

ਬਿਆਨ ਅਨੁਸਾਰ, "ਸ਼੍ਰੀਲੰਕਾ ਦੀ ਜਲ ਸੈਨਾ ਨੇ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਕਿਸ਼ਤੀਆਂ ਦੁਆਰਾ ਗ਼ੈਰ-ਕਨੂੰਨੀ ਢੰਗ ਨਾਲ ਮੱਛੀ ਫੜਨ ਦੇ ਅਭਿਆਸ ਨੂੰ ਰੋਕਣ ਲਈ ਗਸ਼ਤ ਅਤੇ ਕਾਰਵਾਈਆਂ ਵਧਾ ਦਿੱਤੀਆਂ ਹਨ।

ਸ਼੍ਰੀਲੰਕਾ ਦੀ ਜਲ ਸੈਨਾ ਨੇ ਇਸ ਸਾਲ 264 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੱਛੀਆਂ ਫ਼ੜਨ ਵਾਲੀਆਂ 36 ਕਿਸ਼ਤੀਆਂ ਵੀ ਜ਼ਬਤ ਕੀਤੀਆਂ ਹਨ।

ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕਈ ਉੱਚ ਪੱਧਰੀ ਗੱਲਬਾਤ ਦੇ ਦੌਰ ਹੋਣ ਦੇ ਬਾਵਜੂਦ, ਸ਼੍ਰੀਲੰਕਾ ਦੇ ਜਲ ਖੇਤਰ ਵਿੱਚ ਭਾਰਤੀ ਮਛੇਰਿਆਂ ਦੁਆਰਾ ਮੱਛੀ ਫੜਨਾ ਇੱਕ ਸਮੱਸਿਆ ਬਣੀ ਹੋਈ ਹੈ।