ਮਾਹਵਾਰੀ 'ਤੇ ਬਣੀ ਭਾਰਤੀ ਫਿਲਮ ਆਸਕਰ ਲਈ ਹੋਈ ਨਾਮਜ਼ਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਫਿਲਮ ਦਸਤਾਵੇਜ਼ੀ ਛੋਟੇ ਵਿਸ਼ੇ ਸ਼੍ਰੇਣੀ ਵਿਚ ਸਿਖਰ ਦੀਆਂ ਪੰਜ ਨਾਮਜ਼ਦ ਫਿਲਮਾਂ ਵਿਚ ਸ਼ਾਮਲ ਹੈ।

period end of sentence

ਲਾਸ ਏਂਜਲਸ : ਮਾਹਵਾਰੀ ਨੂੰ ਲੈ ਕੇ ਜਾਗਰੂਕਤਾ 'ਤੇ ਬਣੀ ਭਾਰਤੀ ਪਿਛੋਕੜ ਦੀ ਫਿਲਮ ਪੀਰਿਅਡ ਐਂਡ ਆਫ਼ ਸੈਂਟੈਂਸ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਫਿਲਮ ਵਿਚ ਅਸਲੀ ਪੈਡਮੈਨ ਨੇ ਕੰਮ ਕੀਤਾ ਹੈ। ਇਹ ਫਿਲਮ ਦਸਤਾਵੇਜ਼ੀ ਛੋਟੇ ਵਿਸ਼ੇ ਸ਼੍ਰੇਣੀ ਵਿਚ ਸਿਖਰ ਦੀਆਂ ਪੰਜ ਨਾਮਜ਼ਦ ਫਿਲਮਾਂ ਵਿਚ ਸ਼ਾਮਲ ਹੈ।

ਪੀਰੀਅਡ ਫਿਲਮ ਦੇ ਕਾਰਜਕਾਰੀ ਨਿਰਮਾਤਾ ਗੁਨੀਤ ਮੋਂਗਾ ਹਨ। ਉਹਨਾਂ ਕਿਹਾ ਕਿ ਉਹ ਪੀਰੀਅਡ ਫਿਲਮ ਦੇ ਆਸਕਰ ਵਿਚ ਨਾਮਜ਼ਦ ਹੋ ਨਾਲ ਬਹੁਤ ਉਤਸ਼ਾਹਤ ਹਨ। ਉਥੇ ਹੀ ਭਾਰਤ ਵੱਲੋਂ ਅਧਿਕਾਰਕ ਤੌਰ 'ਤੇ ਭੇਜੀ ਗਈ ਫਿਲਮ ਵਿਲੇਜ ਰਾਕਸਟਾਰ ਇਸ ਦੌੜ ਤੋਂ ਬਾਹਰ ਹੋ ਗਈ ਹੈ।

ਦੱਸ ਦਈਏ ਕਿ ਪੀਰਿਅਡ ਐਂਡ ਆਫ਼ ਸੈਂਟੈਂਸ ਭਾਰਤੀ ਔਰਤਾਂ ਦੀਆਂ ਮਾਹਵਾਰੀ ਨਾਲ ਸਬੰਧਤ ਮੁਸ਼ਕਲਾਂ, ਅਸਲ ਜਿੰਦਗੀ ਦੀਆਂ ਮੁਸ਼ਕਲਾਂ ਵਿਰੁਧ ਪੈਡਮੈਨ ਅਰੁਣਾਚਲ ਮੁਰਗਨੰਥਮ ਦੇ ਕੰਮਾਂ 'ਤੇ ਬਣਾਈ ਗਈ ਹੈ। ਫਿਲਮ ਦਾ ਨਿਰਦੇਸ਼ਨ ਗੁਨੀਤ ਮੋਂਗਾ ਅਤੇ ਸਹਿ-ਨਿਰਦੇਸ਼ਨ ਨਿਰਮਾਣ ਮੋਂਗਾ ਨੇ ਕੀਤਾ ਹੈ।