ਦਾਉਦ ਇਬਰਾਹਿਮ ਵਾਲੇ ਬਿਆਨ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੇ ਕੋਲ ਨਹੀਂ ਹੈ ਦਾਉਦ'!

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼ੁੱਕਰਵਾਰ ਨੂੰ ਦਾਉਦ ਇਬਰਾਹਿਮ ਸਮੇਤ ਕਈ ਅਤਿਵਾਦੀ ਸੰਗਠਨਾਂ 'ਤੇ ਪਾਬੰਦੀ ਦਾ ਕੀਤਾ ਸੀ ਐਲਾਨ

Dawood Ibrahim

ਇਸਲਾਮਾਬਾਦ : ਭਾਰਤ ਦੇ ਮੋਸਟਵਾਂਟੇਡ ਅਤਿਵਾਦੀ ਦਾਉਦ ਇਬਰਾਹਿਮ ਨੂੰ ਨਵੀਂ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਕਰਨ ਦੇ ਕੁਝ ਦਿਨ ਬਾਅਦ ਪਾਕਿਸਤਾਨ ਨੇ ਐਤਵਾਰ ਨੂੰ ਇਹ ਦਾਅਵਾ ਕਰਦੇ ਹੋਏ ਅਪਣੇ ਇਥੇ ਉਸ ਦੀ ਮੌਜੂਦਗੀ ਦੀ ਗੱਲ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ 88 ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਆਗੂਆਂ ਬਾਰੇ 'ਚ ਉਸ ਦੀ ਸੂਚਨਾ ਸੰਯਕਤ ਰਾਸ਼ਟਰ ਵਲੋਂ ਦਿਤੇ ਗਏ ਬਿਉਰੇ 'ਤੇ ਆਧਾਰਿਤ ਹੈ।

ਅੰਤਰਰਾਸ਼ਟਰੀ ਅਤਿਵਾਦ ਵਿੱਤਪੋਸ਼ਣ 'ਤੇ ਨਿਗਰਾਨੀ ਰਖਣ ਵਾਲੀ ਸੰਸਥਾ 'ਵਿੱਤੀ ਕਾਰਵਾਈ ਕਾਰਜ ਬਲ' (ਐਫ਼.ਏ.ਟੀ.ਐਫ਼) ਵਲੋਂ ਕਾਲੀ ਸੂਚੀ 'ਚ ਪਾਏ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਦੇ ਤਹਿਤ ਪਾਕਿਸਾਤਨ ਨੇ ਸ਼ੁਕਰਵਾਰ ਨੂੰ 88 ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਅਤੇ ਹਾਫ਼ਿਜ ਸਈਦ, ਮਸੂਦ ਅਜ਼ਹਰ ਅਤੇ ਦਾਉਦ ਇਬਰਾਹਿਮ ਸਮੇਤ ਉਨ੍ਹਾਂ ਦੇ ਆਗੂਆਂ 'ਤੇ ਸਖ਼ਤ ਵਿੱਤੀ ਪਾਬੰਦੀ ਲਗਾ ਦਿਤੀ ਸੀ।

ਮੀਡੀਆ 'ਚ ਅਜਿਹੀਆਂ ਖ਼ਬਰਾਂ ਆਉਣ ਦੀ ਸਰਕਾਰ ਨੇ 18 ਅਗੱਸਤ ਨੂੰ  ਦੋ ਨਵੀਂ ਸੂਚਨਾਵਾਂ ਜਾਰੀ ਕਰ ਕੇ ਮੰਨ ਲਿਆ ਸੀ ਕਿ ਦਾਉਦ ਇਬਰਾਹਿਮ ਉਸ ਦੇ ਦੇਸ਼ 'ਚ ਰਹਿ ਰਿਹਾ ਹੈ, ਪਾਕਿਤਸਨੀ ਵਿਦੇਸ਼ ਮੰਤਰਾਲੇ ਨੇ ਅੱਧੀ ਰਾਤ ਇਨ੍ਹਾਂ ਖ਼ਬਰਾਂ ਦੇ ਸਬੰਧ 'ਚ ਇਕ ਬਿਆਨ ਜਾਰੀ ਕੀਤਾ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਾਰੀ ਕੀਤੇ ਗਏ ਕਾਨੂੰਨੀ ਰੈਗੂਲੇਟਰੀ ਆਰਡਰ (ਐਸਆਜਓ) ਸੰਯੁਕਤ ਰਾਸ਼ਟਰ ਵਲੋਂ ਨਿਰਧਾਰਿਤ ਵਿਅਕਤੀਆਂ ਦੀ ਸੂਚੀ 'ਚ ਦਿਤੀ ਗਈ ਸੂਚਨਾ ਨੂੰ ਦਰਸ਼ਾਉਂਦੇ ਹਨ। ਉਸ ਨੇ ਕਿਹਾ ਕਿ ਪਾਕਿਸਤਾਨ ਵਲੋਂ ਨਵੀਂ ਪਾਬੰਦੀਆਂ ਲਗਾਉਣ ਸਬੰਧੀ ਮੀਡੀਆ ਦੀ ਖ਼ਬਰ ਸਹੀ ਨਹੀਂ ਹੈ।

ਬਿਆਨ 'ਚ ਦਾਅਵਾ ਕੀਤਾ ਗਿਆ ਕਿ ਐਸਆਰਓ ਦੀ ਸੂਚਨ ਦੇ ਆਧਾਰ 'ਤੇ ਮੀਡੀਆ ਦੇ ਇਕ ਵਰਗ ਵਲੋਂ ਕੀਤਾ ਗਿਆ ਇਹ ਦਾਅਵਾ ਕਿ ਪਾਕਿਸਤਾਨ ਨੇ ਸੂਚੀਬੱਧ ਵਿਅਕਤੀਆਂ ਦੀ ਅਪਣੀ ਧਰਤੀ 'ਤੇ ਮੌਜੂਦਗੀ ਮੰਨ ਲਈ ਹੈ, ਬੇਬੁਨਿਆਦ ਅਤੇ ਗੁੰਮਰਾਹ ਕਰਨ ਵਾਲਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।