ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

7-10 ਸਤੰਬਰ ਤਕ G-20 ਬੈਠਕ 'ਚ ਲੈਣਗੇ ਹਿੱਸਾ

US President Joe Biden to visit India for G20 summit



ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ 7 ਤੋਂ 10 ਸਤੰਬਰ ਤਕ ਭਾਰਤ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਯੂਕਰੇਨ ਯੁੱਧ ਸਮੇਤ ਕਈ ਵਿਸ਼ਵ ਮੁੱਦਿਆਂ 'ਤੇ ਹੋਰ ਆਗੂਆਂ ਨਾਲ ਚਰਚਾ ਕਰਨਗੇ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਬਾਈਡਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-20 ਅਗਵਾਈ ਦੀ ਵੀ ਸ਼ਲਾਘਾ ਕਰਨਗੇ।

ਇਹ ਵੀ ਪੜ੍ਹੋ: ਨਸ਼ਿਆਂ ਵਿਰੁਧ ਪ੍ਰਵਾਰ ਨੇ ਪੇਸ਼ ਕੀਤੀ ਮਿਸਾਲ; ਪਿਤਾ ਨੇ ਚਿੱਟੇ ਸਣੇ ਪੁੱਤ ਨੂੰ ਕੀਤਾ ਪੁਲਿਸ ਹਵਾਲੇ 

ਜੀ-20 ਵਿਸ਼ਵ ਨੇਤਾਵਾਂ ਦਾ ਸੰਮੇਲਨ ਨਵੀਂ ਦਿੱਲੀ ਵਿਚ 9 ਤੋਂ 10 ਸਤੰਬਰ ਤਕ ਹੋਵੇਗਾ। ਇਹ ਭਾਰਤ ਵਿਚ ਵਿਸ਼ਵ ਨੇਤਾਵਾਂ ਦਾ ਸੱਭ ਤੋਂ ਵੱਡਾ ਇਕੱਠ ਹੋਣ ਦੀ ਉਮੀਦ ਹੈ। ਭਾਰਤ ਨੇ 1 ਦਸੰਬਰ 2022 ਨੂੰ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪੈ ਰਿਹਾ ਭਾਰੀ ਮੀਂਹ; ਹਿਮਾਚਲ ਪ੍ਰਦੇਸ਼ 'ਚ ਵੀ ਅਲਰਟ ਜਾਰੀ

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ, "ਰਾਸ਼ਟਰਪਤੀ ਬਾਈਡਨ ਅਤੇ ਜੀ-20 ਸਹਿਯੋਗੀ ਯੂਕਰੇਨ ਸੰਘਰਸ਼ ਦੇ ਆਰਥਕ ਅਤੇ ਸਮਾਜਕ ਪ੍ਰਭਾਵਾਂ ਨੂੰ ਖਤਮ ਕਰਨ, ਸਵੱਛ ਊਰਜਾ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਵਿਸ਼ਵ ਮੁੱਦਿਆਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ 'ਤੇ ਚਰਚਾ ਕਰਨਗੇ।"

ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਕਰ ਰਿਹਾ ਨੌਜਵਾਨ ਪਾਣੀ ਵਿਚ ਰੁੜ੍ਹਿਆ 

ਉਨ੍ਹਾਂ ਨੇ ਇਕ ਬਿਆਨ 'ਚ ਕਿਹਾ, ''ਗਰੀਬੀ ਦੀ ਸਮੱਸਿਆ ਨਾਲ ਬਿਹਤਰ ਤਰੀਕੇ ਨਾਲ ਲੜਨ ਲਈ ਵਿਸ਼ਵ ਬੈਂਕ ਸਮੇਤ ਬਹੁ-ਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ 'ਤੇ ਵੀ ਚਰਚਾ ਕੀਤੀ ਜਾਵੇਗੀ।'' ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਕਿਹਾ ਕਿ ਸੰਮੇਲਨ ਤੋਂ ਇਲਾਵਾ ਵੱਖ-ਵੱਖ ਨੇਤਾਵਾਂ ਨਾਲ ਬਾਈਡਨ ਵਲੋਂ ਜਲਵਾਯੂ ਪਰਿਵਰਤਨ, ਯੂਕਰੇਨ-ਰੂਸ ਯੁੱਧ ਅਤੇ ਹੋਰ ਆਲਮੀ ਚੁਣੌਤੀਆਂ 'ਤੇ ਚਰਚਾ ਕੀਤੀ ਜਾਵੇਗੀ।