ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਓਡੀਸ਼ਾ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਇਸ ਦੁੱਖ ਦੀ ਘੜੀ ਵਿਚ ਅਮਰੀਕੀ ਲੋਕ ਭਾਰਤੀਆਂ ਨਾਲ ਖੜ੍ਹੇ ਹਨ

Joe Biden Says He Is "Heartbroken" By Train Crash In India

 

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਉਹ ਭਾਰਤ ਵਿਚ ਭਿਆਨਕ ਰੇਲ ਹਾਦਸੇ ਦੀ ਖ਼ਬਰ ਤੋਂ ਬਹੁਤ ਦੁਖੀ ਹਨ। ਓਡੀਸ਼ਾ ਦੇ ਬਾਲਾਸੋਰ 'ਚ ਸ਼ੁਕਰਵਾਰ ਨੂੰ ਹੋਏ ਰੇਲ ਹਾਦਸੇ 'ਚ 288 ਯਾਤਰੀਆਂ ਦੀ ਮੌਤ ਹੋ ਗਈ ਅਤੇ 1100 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਬਾਲਾਸੋਰ ਜ਼ਿਲ੍ਹੇ ਵਿਚ 12841 ਸ਼ਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ ਅਤੇ 12864 ਬੰਗਲੌਰ-ਹਾਵੜਾ ਐਕਸਪ੍ਰੈਸ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇਕ ਮਾਲ ਗੱਡੀ ਨਾਲ ਟਕਰਾ ਗਈ।

ਇਹ ਵੀ ਪੜ੍ਹੋ: ਰੇਲ ਹਾਦਸਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਨ੍ਹਾਂ ਦੇਸ਼ਾਂ ਤੋਂ ਸਿੱਖ ਸਕਦਾ ਹੈ ਭਾਰਤ 

ਇਕ ਬਿਆਨ ਵਿਚ ਬਾਈਡਨ ਨੇ ਕਿਹਾ, “ਮੈਂ ਅਤੇ (ਫਸਟ ਲੇਡੀ) ਜਿਲ (ਬਾਈਡਨ) ਭਾਰਤ ਵਿਚ ਭਿਆਨਕ ਰੇਲ ਹਾਦਸੇ ਦੀ ਦੁਖਦਾਈ ਖ਼ਬਰ ਤੋਂ ਦੁਖੀ ਹਾਂ। ਸਾਡੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹਨ ਜੋ ਇਸ ਭਿਆਨਕ ਘਟਨਾ ਵਿਚ ਜ਼ਖਮੀ ਹੋਏ ਅਤੇ ਜਿਨ੍ਹਾਂ ਨੇ ਅਪਣਿਆਂ ਨੂੰ ਗੁਆ ਦਿਤਾ”।

ਇਹ ਵੀ ਪੜ੍ਹੋ: ਰੇਲ ਹਾਦਸਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਨ੍ਹਾਂ ਦੇਸ਼ਾਂ ਤੋਂ ਸਿੱਖ ਸਕਦਾ ਹੈ ਭਾਰਤ 

ਉਨ੍ਹਾਂ ਕਿਹਾ, ''ਅਮਰੀਕਾ ਅਤੇ ਭਾਰਤ ਦੇ ਡੂੰਘੇ ਪ੍ਰਵਾਰਕ ਅਤੇ ਸੱਭਿਆਚਾਰਕ ਸਬੰਧ ਹਨ, ਜੋ ਦੋਵਾਂ ਦੇਸ਼ਾਂ ਨੂੰ ਇਕਜੁੱਟ ਕਰਦੇ ਹਨ। ਅਮਰੀਕਾ ਭਰ ਦੇ ਲੋਕ ਭਾਰਤੀਆਂ ਨਾਲ ਇਸ ਦੁੱਖ ਨੂੰ ਸਾਂਝਾ ਕਰਦੇ ਹਨ”।