ਅਫਗਾਨਿਸਤਾਨ : ਲਾਵਾਰਿਸ਼ ਪਏ ਮੋਰਟਾਰ 'ਚ ਵਿਸਫੋਟ, ਅੱਠ ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫਗਾਨਿਸਤਾਨ ਵਿਚ ਇਕ ਲਾਵਾਰਿਸ਼ ਪਏ ਮੋਰਟਾਰ ਵਿਚ ਵਿਸਫੋਟ ਹੋਣ ਨਾਲ 8 ਬੱਚੋ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਚਾਰ ਬੱਚੇ ਭਰਾ - ਭੈਣਾਂ ਹਨ। ਦੱਸਿਆ ਜਾ ਰਿਹਾ ...

unexploded mortar shell

ਕਾਬੁਲ : ਅਫਗਾਨਿਸਤਾਨ ਵਿਚ ਇਕ ਲਾਵਾਰਿਸ਼ ਪਏ ਮੋਰਟਾਰ ਵਿਚ ਵਿਸਫੋਟ ਹੋਣ ਨਾਲ 8 ਬੱਚੋ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਚਾਰ ਬੱਚੇ ਭਰਾ - ਭੈਣਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਬਿਨਾਂ ਫਟੇ ਹੋਏ ਇਕ ਮੋਰਟਾਰ ਦੇ ਨਾਲ ਖੇਡ ਰਹੇ ਸਨ। ਅਚਾਨਕ ਮੋਰਟਾਰ ਵਿਚ ਵਿਸਫੋਟ ਹੋ ਗਿਆ ਅਤੇ 8 ਬੱਚੇ ਮਾਰੇ ਗਏ। ਸ਼ੁਕਰਵਾਰ ਨੂੰ ਹੋਏ ਇਸ ਵਿਸਫੋਟ ਵਿਚ 6 ਬੱਚੇ ਜ਼ਖ਼ਮੀ ਵੀ ਹੋਏ ਹਨ। ਮਾਰੇ ਗਏ ਸਾਰੇ ਬੱਚਿਆਂ ਦੀ ਉਮਰ ਪੰਜ ਸਾਲ ਤੋਂ 12 ਸਾਲ ਦੇ ਵਿਚ ਹੈ।ਲਾਵਾਰਸ ਮੋਰਟਾਰ ਵਿਚ ਵਿਸਫੋਟ ਪੱਛਮੀ ਸੂਬੇ ਫਰਯਾਬ ਵਿਚ ਹੋਇਆ। 

ਦੁਰਘਟਨਾ ਵਿਚ ਜ਼ਖ਼ਮੀ ਸਾਰੇ ਬੱਚੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਤਿੰਨ ਬੱਚਿਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਵਿਚ ਮਾਰੇ ਗਏ ਇਕ ਹੀ ਪਰਵਾਰ ਦੇ 4 ਬੱਚਿਆਂ ਦੇ ਪਰਵਾਰ ਵਾਲਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਮੋਰਟਾਰ ਮਿਲਿਆ ਤਾਂ ਉਹ ਇਸ ਨੂੰ ਨਾਲ ਘਰ ਲੈ ਆਏ। ਬੱਚੇ ਘਰ ਤੋਂ ਥੋੜ੍ਹੀ ਦੂਰ 'ਤੇ ਇਸ ਮੋਰਟਾਰ ਨਾਲ ਖੇਡਣ ਲੱਗ ਗਏ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਕੀ ਹੈ। ਜਦੋਂ ਬੱਚੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਅਚਾਨਕ ਇਕ ਵੱਡਾ ਵਿਸਫੋਟ ਹੋ ਗਿਆ। ਮੋਰਟਾਰ ਫਟਣ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਸ਼ਤ ਦਾ ਮਾਹੌਲ ਹੈ।

ਪੁਲਿਸ ਅਧਿਕਾਰੀਆਂ ਨੇ ਸਾਰੇ ਇਲਾਕੇ ਨੂੰ ਸੀਲ ਕਰ ਦਿਤਾ। ਜਿਲ੍ਹਾ ਪੁਲਿਸ ਪ੍ਰਧਾਨ ਰਫਤ ਆਲਮ ਨੇ ਕਿਹਾ ਕਿ ਪੁਰੇ ਇਲਾਕੇ ਵਿਚ ਲਾਵਾਰਿਸ ਪਏ ਮੋਰਟਾਰ ਅਤੇ ਹਥਗੋਲਿਆਂ ਦੀ ਖੋਜ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅਤਿਵਾਦ ਅਤੇ ਯੁਧ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਅਫਗਾਨਿਸਤਾਨ ਵਿਚ ਹਰ ਦਿਨ ਇਸ ਪਾਸੇ ਦੀਆਂ ਘਟਨਾਵਾਂ ਹੁੰਦੀ ਰਹਿੰਦੀਆਂ ਹਨ। ਯੁੱਧ ਅਤੇ ਅਤਿਵਾਦ ਹਮਲੀਆਂ ਵਿਚ ਦਾਗੇ ਗਏ ਮੋਰਟਾਰ ਅਤੇ ਗੋਲੇ ਕਈ ਵਾਰ ਨਹੀਂ ਫਟਦੇ ਅਤੇ ਖੁੱਲੇ ਵਿਚ ਲਾਵਾਰਿਸ ਪਏ ਰਹਿੰਦੇ ਹਨ। 

ਅਫਗਾਨਿਸਤਾਨ ਵਿਚ ਦਹਾਕਿਆਂ ਦੇ ਸੰਘਰਸ਼ ਦੇ ਚਲਦੇ ਇਧਰ ਉਧਰ ਪਏ ਵਿਸਫੋਟਕ ਸਮੱਗਰੀਆਂ ਨਾਲ ਬੱਚਿਆਂ ਦੇ ਜ਼ਿੰਦਗੀ 'ਤੇ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ। 2001 ਵਿਚ ਅਮਰੀਕਾ ਦੇ ਅਗੁਵਾਈ ਵਾਲੇ ਸੰਯੁਕਤ ਫੌਜ ਦੇ ਤਾਲਿਬਾਨ 'ਤੇ ਹਮਲਾ ਨੇ ਅਫਗਾਨਿਸਤਾਨ ਵਿਚ ਲੰਮੇ ਸਮੇਂ ਤਕ ਚੱਲ ਰਹੇ ਸੰਘਰਸ਼ ਨੂੰ ਜਨਮ ਦਿਤਾ ਹੈ। ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ 2017 ਵਿਚ 3,179 ਬੱਚੇ ਮਾਰੇ ਗਏ ਜਾਂ ਜ਼ਖ਼ਮੀ ਹੋ ਗਏ।