'ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ 70 ਲੱਖ ਮੌਤਾਂ', WHO ਨੇ ਸਖ਼ਤ ਕੀਤੇ ਨਿਯਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਨੇ 15 ਸਾਲ ਬਾਅਦ ਪਹਿਲੀ ਵਾਰ ਹਵਾ ਗੁਣਵੱਤਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

Air pollution causes 70 lakh deaths every year, says WHO

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ 15 ਸਾਲ ਬਾਅਦ ਪਹਿਲੀ ਵਾਰ ਹਵਾ ਗੁਣਵੱਤਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦਾ ਉਦੇਸ਼ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਦਿਲ ਅਤੇ ਫੇਫੜਿਆਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਕਾਰਨ ਮੌਤਾਂ ਦੇ ਮਾਮਲਿਆਂ ਨੂੰ ਘਟਾਉਣਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੰਯੁਕਤ ਰਾਸ਼ਟਰ ਦੇ 194 ਮੈਂਬਰ ਦੇਸ਼ਾਂ ਨੂੰ ਜਾਰੀ ਕੀਤੇ ਗਏ ਡਬਲਿਯੂਐਚਓ ਨੇ ਨਵੇਂ ਦਿਸ਼ਾ ਨਿਰਦੇਸ਼ਾਂ ਵਿਚ ਪ੍ਰਦੂਸ਼ਣ ਦੇ ਵੱਧ ਤੋਂ ਵੱਧ ਸਿਫਾਰਸ਼ ਕੀਤੇ ਪੱਧਰ ਨੂੰ ਘਟਾ ਦਿੱਤਾ ਗਿਆ ਹੈ।

ਹੋਰ ਪੜ੍ਹੋ: ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਅਤੁਲ ਨੰਦਾ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ

ਹਵਾ ਪ੍ਰਦੂਸ਼ਣ ਜਲਵਾਯੂ ਪਰਿਵਰਤਨ ਦੇ ਨਾਲ ਹੀ ਲੋਕਾਂ ਦੀ ਸਿਹਤ ਲਈ ਵੀ ਸਭ ਤੋਂ ਵੱਡੇ ਖਤਰਿਆਂ ਵਿਚੋਂ ਇਕ ਹੈ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਹਵਾ ਪ੍ਰਦੂਸ਼ਣ  ਕਾਰਨ ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋ ਜਾਂਦੀ ਹੈ। ਡਬਲਿਯੂਐਚਓ ਨੇ ਕਿਹਾ ਕਿ ਨਵੇਂ ਹਵਾ ਗੁਣਵੱਤਾ ਨਿਰਦੇਸ਼ਾਂ ਦਾ ਮਕਸਦ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਹੈ।

ਹੋਰ ਪੜ੍ਹੋ: ਪੇਗਾਸਸ ਜਾਸੂਸੀ ਮਾਮਲਾ: ਜਾਂਚ ਲਈ ਸੁਪਰੀਮ ਕੋਰਟ ਵਲੋਂ ਕੀਤਾ ਜਾਵੇਗਾ ਤਕਨੀਕੀ ਮਾਹਰ ਕਮੇਟੀ ਦਾ ਗਠਨ

ਇਹ ਦਿਸ਼ਾ -ਨਿਰਦੇਸ਼ ਅਹਿਮ ਹਵਾ ਪ੍ਰਦੂਸ਼ਕਾਂ ਨੂੰ ਘਟਾ ਕੇ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਹਵਾ ਦੀ ਗੁਣਵੱਤਾ ਦੇ ਨਵੇਂ ਪੱਧਰ ਦੀ ਸਿਫਾਰਸ਼ ਕਰਦੇ ਹਨ।ਸੰਗਠਨ ਨੇ ਕਿਹਾ, “ਡਬਲਯੂਐਚਓ ਦੇ 2005 ਦੇ ਸੂਚਕਾਂਕ ਤੋਂ ਬਾਅਦ ਬਹੁਤ ਸਾਰੇ ਸਬੂਤ ਮਿਲੇ ਹਨ ਜੋ ਦਿਖਾਉਂਦੇ ਹਨ ਕਿ ਹਵਾ ਪ੍ਰਦੂਸ਼ਣ ਸਿਹਤ ਦੇ ਵੱਖ ਵੱਖ ਪਹਿਲੂਆਂ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ।

ਹੋਰ ਪੜ੍ਹੋ: ਸ਼ਰਾਬ ਦੇ ਨਸ਼ੇ ਵਿਚ ਅੰਗਰੇਜ਼ੀ ਕਿਉਂ ਬੋਲਣ ਲੱਗਦੇ ਨੇ ਲੋਕ? ਖੋਜ ਵਿਚ ਹੋਇਆ ਖੁਲਾਸਾ

ਵਿਸ਼ਵ ਸਿਹਤ ਸੰਗਠਨ ਨੇ ਲਗਭਗ ਸਾਰੇ ਪ੍ਰਦੂਸ਼ਕਾਂ ਦੇ ਮਿਆਰਾਂ ਦੇ ਪੱਧਰ ਨੂੰ ਘਟਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਦਾ ਪਾਲਣ ਕਰ ਕੇ ਪੂਰੀ ਦੁਨੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਨਵੇਂ ਨਿਰਦੇਸ਼ਾਂ ਤਹਿਤ ਵਿਸ਼ਵ ਸਿਹਤ ਸੰਗਠਨ ਨੇ ਔਸਤ ਸਲਾਨਾ ਪੀਐਮ 2.5 ਪੱਧਰ ਲਈ ਸਿਫਾਰਸ਼ ਕੀਤੀ ਸੀਮਾ ਨੂੰ 10 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਘਟਾ ਕੇ 5 ਕਰ ਦਿੱਤਾ ਹੈ। ਇਸ ਨੇ ਪੀਐਮ 10 ਲਈ ਸਿਫਾਰਸ਼ ਕੀਤੀ ਸੀਮਾ ਨੂੰ 20 ਮਾਈਕ੍ਰੋਗ੍ਰਾਮ ਨੂੰ ਘਟਾ 15 ਕਰ ਦਿੱਤਾ ਹੈ।