ਖਸ਼ੋਗੀ ਮਾਮਲੇ 'ਚ ਟਰੰਪ ਨੇ ਜਾਂਚ ਦਾ ਕੀਤਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬਾਗੀ ਸੰਪਾਦਕ ਜਮਾਲ ਖਸ਼ੋਗੀ ਨੂੰ ਇਕ ਯੋਜਨਾ ਨਤਹਿਤ ਮਾਰਿਆ ਗਿਆ ਪਰ ਉੱਥੇ ਗੜਬੜ ਹੋ ਗਈ। ਉਨ੍ਹਾਂ ਨੇ ਸੋਮਵਾਰ ਨੂੰ

Donald Trump

ਵਾਸ਼ਿੰਗਟਨ (ਪੀਟੀਆਈ ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬਾਗੀ ਸੰਪਾਦਕ ਜਮਾਲ ਖਸ਼ੋਗੀ ਨੂੰ ਇਕ ਯੋਜਨਾ ਨਤਹਿਤ ਮਾਰਿਆ ਗਿਆ ਪਰ ਉੱਥੇ ਗੜਬੜ ਹੋ ਗਈ। ਉਨ੍ਹਾਂ ਨੇ ਸੋਮਵਾਰ ਨੂੰ ਇਹ ਵੀ ਕਿਹਾ ਕਿ ਸਊਦੀ ਅਰਬ  ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਨਾ ਤਾਂ ਉਹ 'ਤੇ ਨਾ ਹੀ ਸ਼ਾਹ ਇਸ ਵਿਚ ਸ਼ਾਮਿਲ ਸਨ। ਸੂਤਰਾਂ ਮੁਤਾਬਕ ਸ਼ਹਿਜਾਦੇ ਦਾ ਕਹਿਣਾ ਹੈ ਕਿ ਨਾ ਤਾਂ ਉਹ ਅਤੇ ਨਾ ਹੀ ਸ਼ਾਹ ਇਸ ਵਿਚ ਸ਼ਾਮਿਲ ਹੈ ਤੇ ਦੂਜੇ ਪਾਸੇ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ  ਉਨ੍ਹਾਂ ਦੀ ਸ਼ਮੂਲੀਅਤ ਸਾਬਤ ਹੂੰਦੀ ਹੈ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਹੁਣ ਵੀ ਮੰਨਣਾ ਹੈ ਕਿ ਖਸ਼ੋਗੀ ਨੂੰ ਇਕ ਯੋਜਨਾ ਬਣਾ ਕੇ ਮਾਰਿਆ ਗਿਆ ਤੇ ਨਾਲ ਹੀ ਇਸ ਯੋਜਨਾ ਨੂੰ ਉਸ ਤਰੀਕੇ ਨਾਲ ਅੰਜਾਮ ਨਹੀਂ ਦਿੱਤਾ ਗਿਆ ਜਿਵੇਂ ਸੋਚਿਆ ਗਿਆ ਹੋਵੇਗਾ। ਦੂਜੇ ਪਾਸੇ ਟਰੰਪ ਨੇ ਆਪਣਾ ਬਿਆਨ ਰਖਦਿਆ ਕਿਹਾ ਕਿ ਉਹ ਇਸ ਦੇ ਜਵਾਬ ਵਿਚ ਖਾੜੀ ਦੇਸ਼ ਨੂੰ ਹਥਿਆਰ ਵੇਚਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਸੂਤਰਾਂ ਮੁਤਾਬਕ ਖਸ਼ੋਗੀ ਮਾਮਲੇ ਵਿਚ ਗੜਬੜ ਹੋਈ ਤੇ ਉਸ ਨੂੰ ਯੋਜਨਾ ਦੇ ਤਹਿਤ ਮਾਰਿਆ ਗਿਆ ਇਹ ਕਹਿ ਕੇ ਟਰੰਪ ਨੇ ਲੋਕਾਂ ਸੰਕੇਤ ਦਿੱਤਾ ਹੈ ਕਿ ਉਹ ਮੰਨਦੇ ਹਨ ਕਿ

ਪੱਤਰਕਾਰ ਨੂੰ ਉਨ੍ਹਾਂ ਦੀ ਹੱਤਿਆ ਕਰਨ ਲਈ ਜਾਣ ਬੂੱਝ ਕੇ ਦੂਤਘਰ ਵਿਚ ਨਹੀਂ ਬੁਲਾਇਆ ਗਿਆ ਸੀ 'ਤੇ ਪਿਛਲੇ ਕੁੱਝ ਦਿਨਾਂ ਵਿਚ ਟਰੰਪ ਨੇ ਸਊਦੀ ਅਰਬ ਦੇ ਸ਼ਹਿਜ਼ਾਦੇ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤਇਬ ਏਰਦੋਆਨ ਨਾਲ ਗੱਲ ਕੀਤੀ ।ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਕ ਜਾਂ ਦੋ ਦਿਨ ਵਿਚ ਘਟਨਾ ਨਾਲ ਜੁੜੇ ਤੱਥ ਸਾਹਮਣੇ ਆਣਗੇ।