ਰੂਸ ਨੇ ਪਰਮਾਣੂ ਸਮਝੌਤੇ ‘ਤੋਂ ਛੁਟਕਾਰਾ ਪਾਉਣ ਦੀ ਯੋਜਨਾ ‘ਤੇ ਡੋਨਾਲਡ ਟਰੰਪ ਨੂੰ ਦਿਤੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ਸ਼ੀਤ ਯੁੱਧ ਸਮੇਂ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ...

Russia warns Donald Trump on 'Plan to Get Rid of Nuclear Agreement'

ਮਾਸਕੋ (ਭਾਸ਼ਾ) : ਰੂਸ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਵਧਾਨ ਕੀਤਾ ਹੈ ਕਿ ਸ਼ੀਤ ਯੁੱਧ ਸਮੇਂ ਪ੍ਰਮਾਣੂ ਹਥਿਆਰ ਸਮਝੌਤੇ ਤੋਂ ਛੁਟਕਾਰਾ ਪਾਉਣ ਦੀ ਉਨ੍ਹਾਂ ਦੀ ਯੋਜਨਾ ਖ਼ਤਰਨਾਕ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ  ਸਰਗੇਈ ਰਿਆਬਕੋਵ ਨੇ ਕਿਹਾ ਕਿ ਇਸ ਸਮਝੌਤੇ ਤੋਂ ਹਟਣਾ ਖ਼ਤਰਨਾਕ ਕਦਮ   ਹੋਵੇਗਾ। ਨਾਲ ਹੀ ਕਿਹਾ, ਵਾਸ਼ਿੰਗਟਨ ਨੂੰ ਮਿਲਟਰੀ ਸੈਕਟਰ ਵਿਚ ਪੂਰੀ ਤਰ੍ਹਾਂ ਅਧਿਕਾਰ ਕਰਨ ਦੀ ਕੋਸ਼ਿਸ਼ ਲਈ ਕੌਮਾਂਤਰੀ ਨਿੰਦਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਝਗੜੇ ਵਿਚ ਹੋਣ ਦੇ ਸਾਊਦੀ ਅਰਬ ਦੇ ਸਪੱਸ਼ਟੀਕਰਨ ਉਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੇ ਖਾੜੀ ਦੇਸ਼ ਦੁਆਰਾ 18 ਲੋਕਾਂ ਦੀ ਗ੍ਰਿਫ਼ਤਾਰੀ ਨੂੰ “ਪਹਿਲਾ ਚੰਗਾ ਕਦਮ” ਵੀ ਦੱਸਿਆ। ਸਾਊਦੀ ਅਰਬ ਨੇ ਸ਼ਨੀਵਾਰ ਨੂੰ 60 ਸਾਲ ਦੇ ਖਸ਼ੋਗੀ ਦੀ ਲਾਸ਼ ਦੇ ਬਾਰੇ ਕੋਈ ਜਾਣਕਾਰੀ ਦਿਤੇ ਬਿਨਾਂ ਕਿਹਾ ਕਿ ਇਸਤਾਨਬੁਲ ਸਥਿਤ ਉਨ੍ਹਾਂ ਦੇ ਵਣਜ ਦੂਤਾਵਾਸ ਵਿਚ ਝਗੜੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।

ਜਦੋਂ ਕਿ ਸਾਊਦੀ ਖ਼ੂਫ਼ੀਆ ਏਜੰਸੀ ਦੇ ਉਪਨਿਰਦੇਸ਼ਕ ਅਲ-ਅਸੀਰੀ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਸਾਊਦੀ ਅਰਬ ਦੀ ਸਫ਼ਾਈ ‘ਤੇ ਉਨ੍ਹਾਂ ਦੇ ਵਿਸ਼ਵਾਸ ਦੇ ਸਬੰਧ ਵਿਚ ਪੁੱਛੇ ਜਾਣ ਉਤੇ ਟਰੰਪ ਨੇ ਕਿਹਾ,“ਮੈਨੂੰ ਭਰੋਸਾ ਹੈ।” ਉਨ੍ਹਾਂ ਨੇ ਕਿਹਾ, “ਇਕ ਵਾਰ ਫਿਰ ਇਹ ਪੁੱਛਣਾ ਜਲਦਬਾਜ਼ੀ ਹੈ। ਅਸੀਂ ਅਪਣੀ ਜਾਂਚ ਖਤਮ ਨਹੀਂ ਕੀਤੀ ਹੈ ਪਰ ਮੇਰੇ ਵਿਚਾਰ ਨਾਲ ਇਹ ਇਕ ਚੰਗਾ ਪਹਿਲਾ ਕਦਮ ਹੈ।”