ਇਜ਼ਰਾਈਲ-ਹਮਾਸ ਜੰਗ ਵਿਚਾਲੇ ਇਜ਼ਰਾਈਲ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ
ਕਿਹਾ, ਅਜਿਹਾ ਲੱਗਦਾ ਹੈ ਕਿ ਗਾਜ਼ਾ ਦੇ ਹਸਪਤਾਲ ਵਿਚ ਘਾਤਕ ਧਮਾਕਾ ਇਜ਼ਰਾਈਲੀ ਫੌਜ ਨੇ ਨਹੀਂ ਕੀਤਾ
ਤੇਲ ਅਵੀਵ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜੋ ਦੇਖਿਆ, ਉਸ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਗਾਜ਼ਾ ਦੇ ਇਕ ਹਸਪਤਾਲ ਵਿਚ ਘਾਤਕ ਧਮਾਕਾ 'ਕਿਸੇ ਹੋਰ ਟੀਮ' ਨੇ ਕੀਤਾ ਸੀ ਨਾ ਕਿ ਇਜ਼ਰਾਈਲੀ ਫੌਜ ਨੇ। ਉਨ੍ਹਾਂ ਨੇ ਧਮਾਕੇ ਲਈ ਫਲਸਤੀਨੀ ਅਤਿਵਾਦੀ ਸਮੂਹ ‘ਇਸਲਾਮਿਕ ਜੇਹਾਦ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਇਜ਼ਰਾਈਲ ਦੀ ਸਥਿਤੀ ਨੂੰ ਸਵੀਕਾਰ ਕੀਤਾ।
ਇਹ ਵੀ ਪੜ੍ਹੋ: ਝੂਠੀ ਅਣਖ ਖ਼ਾਤਰ ਧੀ ਦੀ ਹਤਿਆ ਕਰਨ ਵਾਲਾ ਪਿਓ 13 ਸਾਲਾਂ ਬਾਅਦ ਗ੍ਰਿਫ਼ਤਾਰ
ਬਾਈਡਨ ਨੇ ਤੇਲ ਅਵੀਵ ਪਹੁੰਚਣ ਦੇ ਤੁਰੰਤ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਉਹ ਹਮਾਸ ਨਾਲ ਚੱਲ ਰਹੇ ਸੰਘਰਸ਼ ਦੌਰਾਨ ਇਕਜੁੱਟਤਾ ਦਿਖਾਉਣ ਲਈ ਇਜ਼ਰਾਈਲ ਪਹੁੰਚੇ ਸਨ। ਉਨ੍ਹਾਂ ਕਿਹਾ, “ਮੈਂ ਗਾਜ਼ਾ ਦੇ ਇਕ ਹਸਪਤਾਲ ਵਿਚ ਕੱਲ੍ਹ ਹੋਏ ਧਮਾਕੇ ਤੋਂ ਦੁਖੀ ਹਾਂ। ਮੈਂ ਜੋ ਦੇਖਿਆ ਹੈ, ਉਸ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਕਿਸੇ ਹੋਰ ਟੀਮ ਨੇ ਇਹ ਕੀਤਾ ਹੈ, ਤੁਸੀਂ ਨਹੀਂ”।
ਇਹ ਵੀ ਪੜ੍ਹੋ: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਲਫ਼ ਲੈਣ ਵਾਸਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਚ ਜੁੜੀ ਭਾਰੀ ਭੀੜ
ਬਾਈਡਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਯਕੀਨੀ ਤੌਰ 'ਤੇ ਨਹੀਂ ਜਾਣਦੇ ਕਿ ਗਾਜ਼ਾ ਦੇ ਬੈਪਟਿਸਟ ਹਸਪਤਾਲ ਵਿਚ ਧਮਾਕਾ ਕਿਸ ਨੇ ਕੀਤਾ। ਹਸਪਤਾਲ 'ਚ ਹੋਏ ਧਮਾਕੇ 'ਚ ਸੈਂਕੜੇ ਲੋਕ ਮਾਰੇ ਗਏ ਹਨ, ਜਿਸ ਲਈ ਹਮਾਸ ਅਤੇ ਇਜ਼ਰਾਈਲ ਦੋਵਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਏ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ 'ਇਸਲਾਮਿਕ ਜੇਹਾਦ' ਵਲੋਂ ਦਾਗਿਆ ਗਿਆ ਰਾਕੇਟ ਗਲਤ ਦਿਸ਼ਾ 'ਚ ਗਿਆ ਅਤੇ ਇਹ ਘਟਨਾ ਵਾਪਰੀ। ਹਾਲਾਂਕਿ ਸੰਗਠਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''ਹਮਾਸ ਸਾਰੇ ਫਲਸਤੀਨੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਦੁੱਖ ਪਹੁੰਚਾਇਆ ਹੈ।''
ਇਹ ਵੀ ਪੜ੍ਹੋ: ਕੇਂਦਰੀ ਕੈਬਨਿਟ ਨੇ ਹਾੜੀ ਦੀਆਂ 6 ਫਸਲਾਂ ਲਈ MSP ਵਾਧੇ ਨੂੰ ਦਿਤੀ ਮਨਜ਼ੂਰੀ
ਉਨ੍ਹਾਂ ਨੇ ਇਜ਼ਰਾਈਲ ਲਈ ਸਮਰਥਨ ਜ਼ਾਹਰ ਕੀਤਾ ਅਤੇ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਏਗਾ ਕਿ ਇਜ਼ਰਾਈਲ ਨੂੰ ਅਪਣੇ ਬਚਾਅ ਲਈ ਜੋ ਲੋੜ ਹੈ, ਉਸ ਦੇ ਕੋਲ ਹੋਵੇ। ਨੇਤਨਯਾਹੂ ਨੇ ਇਜ਼ਰਾਈਲ ਆਉਣ ਅਤੇ ਸਮਰਥਨ ਦਿਖਾਉਣ ਲਈ ਬਾਈਡਨ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਹਮਾਸ ਦੇ ਅਪਰਾਧਾਂ ਵਿਚ ਬਲਾਤਕਾਰ, ਅਗਵਾ, ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਅੱਗਜ਼ਨੀ ਸ਼ਾਮਲ ਹਨ।