ਲੜਾਈ ਤੋਂ ਬਾਅਦ ਸਕੂਲੀ ਬੱਚਿਆਂ 'ਤੇ ਚੜਾ ਦਿਤੀ ਕਾਰ, ਪੰਜ ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਲੁਦਾਓ ਸ਼ਹਿਰ ਤੋਂ ਕਾਰ ਰਾਹੀ ਜਾ ਰਹੇ ਦੋਸ਼ੀ ਨੇ ਬੱਚਿਆਂ ਨੂੰ ਅਚਾਨਕ ਅਪਣਾ ਨਿਸ਼ਾਨਾ ਬਣਾਇਆ।

Accident.

ਚੀਨ,  ( ਪੀਟੀਆਈ ) : ਚੀਨ ਵਿਚ ਇਕ ਵਿਅਕਤੀ ਨੇ ਝਗੜੇ ਤੋਂ ਬਾਅਦ ਸਕੂਲੀ ਬੱਚਿਆਂ ਤੇ ਕਾਰ ਚੜਾ ਦਿਤੀ। ਇਸ ਹਾਦਸੇ ਵਿਚ 5 ਬੱਚਿਆਂ ਦੀ ਮੌਤ ਹੋ ਗਈ ਅਤੇ 16 ਬੱਚਿਆਂ ਸਮੇਤ 19 ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਵਿਚ ਇਕ ਅਧਿਆਪਕ ਅਤੇ ਇਕ ਰਾਹਗੀਰ ਵੀ ਸ਼ਾਮਲ ਹੈ। ਜਖ਼ਮੀਆਂ ਵਿਚ 3 ਦੀ ਹਾਲਤ ਗੰਭੀਰ ਹੈ। ਖ਼ਬਰਾਂ ਮੁਤਾਬਕ ਹਮਲਾਵਰ ਚਾਲਕ ਲਿਓਨਿੰਗ ਰਾਜ ਦਾ ਰਹਿਣ ਵਾਲਾ ਹੈ।

ਅਪਣੀ ਪਤਨੀ ਨਾਲ ਹੋਏ ਝਗੜੇ ਕਾਰਨ ਉਹ ਖੁਦਕੁਸ਼ੀ ਕਰਨ ਬਾਰੇ ਸੋਚ ਰਿਹਾ ਸੀ ਪਰ ਅਚਾਨਕ ਉਸ ਨੇ ਅਪਣੀ ਕਾਰ ਸਕੂਲੀ ਬੱਚਿਆਂ ਤੇ ਚੜਾ ਦਿਤੀ। ਹੁਲੁਦਾਓ ਸ਼ਹਿਰ ਤੋਂ ਕਾਰ ਰਾਹੀ ਜਾ ਰਹੇ ਦੋਸ਼ੀ ਨੇ ਬੱਚਿਆਂ ਨੂੰ ਅਚਾਨਕ ਅਪਣਾ ਨਿਸ਼ਾਨਾ ਬਣਾਇਆ। ਚਾਲਕ ਨੇ ਕਾਰ ਨੂੰ ਉਲਟ ਦਿਸ਼ਾ ਵਿਚ ਮੋੜ ਦਿਤਾ। ਇਹ ਹਾਦਸਾ ਇਕ ਪ੍ਰਾਈਮਰੀ ਸਕੂਲ ਦੇ ਨੇੜੇ ਹੋਇਆ। ਜਿਆਨਚਾਂਗ ਕਾਉਂਟੀ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਤੋਂ ਪਹਿਲਾਂ ਵੀ ਅਪ੍ਰੈਲ ਮਹੀਨੇ ਵਿਚ ਇਕ ਚਾਕੂਧਾਰਕ ਹਮਲਾਵਰ ਨੇ ਮਿਡਲ ਸਕੂਲ ਦੇ 9 ਵਿਦਿਆਰਥੀਆਂ ਦਾ ਕਤਲ ਕਰ ਦਿਤਾ ਸੀ ਅਤੇ ਘੱਟ ਤੋਂ ਘੱਟ 10 ਹੋਰਨਾਂ ਨੂੰ ਜਖ਼ਮੀ ਕਰ ਦਿਤਾ ਸੀ। ਅਧਿਆੈਨ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਦਸੇ ਲੋਕਾਂ ਦੇ ਮਨੋਰੋਗਾਂ ਕਾਰਨ ਹੁੰਦੇ ਹਨ। ਇਨ੍ਹਾਂ ਵਿਚੋਂ ਕੁਝ ਮਾਨਸਿਕ ਤਣਾਅ ਅਤੇ ਤੇਜੀ ਨਾਲ ਬਦਲ ਰਹੀ ਜੀਵਨ ਸ਼ੈਲੀ ਨਾਲ ਜੁੜੇ ਹੋਏ ਹਨ।