China earthquake: ਚੀਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 148 ਪਹੁੰਚੀ
ਇਹ ਭੂਚਾਲ 18 ਦਸੰਬਰ ਦੀ ਅੱਧੀ ਰਾਤ ਨੂੰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ।
China earthquake: ਇਸ ਹਫਤੇ ਦੇ ਸ਼ੁਰੂ ਵਿਚ ਉੱਤਰ ਪੱਛਮੀ ਚੀਨ ਵਿਚ ਆਏ 6.2 ਤੀਬਰਤਾ ਦੇ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 148 ਹੋ ਗਈ ਹੈ। ਗਾਂਸੂ ਪ੍ਰਾਂਤ ਭੂਚਾਲ ਨਾਲ ਸੱਭ ਤੋਂ ਵੱਧ ਪ੍ਰਭਾਵਤ ਹੋਇਆ ਹੈ ਜਿਥੇ ਕੁੱਲ 117 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਇਹ ਭੂਚਾਲ 18 ਦਸੰਬਰ ਦੀ ਅੱਧੀ ਰਾਤ ਨੂੰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ। ਇਹ ਪਿਛਲੇ ਨੌਂ ਸਾਲਾਂ ਵਿਚ ਸੱਭ ਤੋਂ ਗੰਭੀਰ ਸੀ। ਅਧਿਕਾਰੀਆਂ ਨੇ ਦਸਿਆ ਕਿ ਗਾਂਸੂ ਸੂਬੇ ਦੀ ਸਰਹੱਦ ਨਾਲ ਲੱਗਦੇ ਕਿੰਗਹਾਈ ਸੂਬੇ 'ਚ ਭੂਚਾਲ ਕਾਰਨ 31 ਲੋਕਾਂ ਦੀ ਮੌਤ ਹੋ ਗਈ।
ਸੂਬਾਈ ਭੂਚਾਲ ਰਾਹਤ ਹੈੱਡਕੁਆਰਟਰ ਦੇ ਅਨੁਸਾਰ, ਗਾਂਸੂ ਵਿਚ ਸ਼ੁਕਰਵਾਰ ਤਕ ਭੂਚਾਲ ਕਾਰਨ 781 ਲੋਕ ਜ਼ਖਮੀ ਹੋਏ, ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਸ਼ਨਿਚਰਵਾਰ ਨੂੰ ਅਪਣੀ ਰੀਪੋਰਟ ਵਿਚ ਕਿਹਾ।
ਇਸ ਵਿਚ ਕਿਹਾ ਗਿਆ ਹੈ ਕਿ ਹੁਣ ਤਕ 499 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿਤੀ ਗਈ ਹੈ, ਜਦੋਂ ਕਿ 282 ਲੋਕ ਹਸਪਤਾਲ ਵਿਚ ਦਾਖਲ ਹਨ। ਇਨ੍ਹਾਂ ਵਿਚੋਂ 17 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ 69 ਗੰਭੀਰ ਜ਼ਖ਼ਮੀ ਹਨ। ਚੀਨ ਦੇ ਯੂਨਾਨ ਸੂਬੇ ਵਿਚ 2014 ਵਿਚ ਆਏ ਭੂਚਾਲ ਤੋਂ ਬਾਅਦ ਸੋਮਵਾਰ ਰਾਤ ਨੂੰ ਆਇਆ ਭੂਚਾਲ ਦੇਸ਼ ਵਿਚ ਸੱਭ ਤੋਂ ਘਾਤਕ ਸੀ, ਜਿਸ ਵਿਚ 617 ਲੋਕਾਂ ਦੀ ਮੌਤ ਹੋ ਗਈ ਸੀ।
(For more news apart from Death toll in China's earthquake rises to 148, stay tuned to Rozana Spokesman)