70 ਸਾਲ 'ਚ ਪਹਿਲੀ ਵਾਰ ਘਟੀ ਆਬਾਦੀ, ਵਧੀ ਚੀਨ ਦੀ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੀ ਆਬਾਦੀ ਪਿਛਲੇ 70 ਸਾਲਾਂ ਵਿਚ ਪਹਿਲੀ ਵਾਰ ਘੱਟ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀ ਕਮਜ਼ੋਰ ਪਈ ਅਰਥ ਵਿਵਸਥਾ ਲਈ ਇਹ ਜਨਸੰਖਿਆ ਸੰਕਟ ਇਕ ...

China

ਬੀਜਿੰਗ : ਚੀਨ ਦੀ ਆਬਾਦੀ ਪਿਛਲੇ 70 ਸਾਲਾਂ ਵਿਚ ਪਹਿਲੀ ਵਾਰ ਘੱਟ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੀ ਕਮਜ਼ੋਰ ਪਈ ਅਰਥ ਵਿਵਸਥਾ ਲਈ ਇਹ ਜਨਸੰਖਿਆ ਸੰਕਟ ਇਕ ਚਿਤਾਵਨੀ ਦੀ ਤਰ੍ਹਾਂ ਹੈ। ਦੁਨੀਆਂ ਦੇ ਸੱਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਚੀਨ ਨੇ ਜਨਸੰਖਿਆ ਕਾਬੂ ਲਈ ਦਹਾਕਿਆ ਤੱਕ 'ਵੰਨ ਚਾਇਲਡ ਪਾਲਿਸੀ' ਲਾਗੂ ਕਰ ਰੱਖੀ ਸੀ ਪਰ 2016 ਵਿਚ ਚੀਨ ਨੇ ਬਜ਼ੁਰਗ ਆਬਾਦੀ ਅਤੇ ਘੱਟ ਹੁੰਦੇ ਵਰਕ ਫੋਰਸ ਨੂੰ ਵੇਖਦੇ ਹੋਏ ਕਪਲ ਨੂੰ ਦੋ ਬੱਚਿਆਂ ਦੀ ਆਗਿਆ ਦੇ ਦਿਤੀ ਸੀ।

ਯੂਐਸ ਆਧਾਰਿਤ ਅਕੈਡਮੀ ਯੀ ਫੁਕਸਿਆਨ ਦੇ ਮੁਤਾਬਕ 2018 ਵਿਚ ਚੀਨ ਵਿਚ ਜਨਮ ਦਰ ਵਿਚ ਪ੍ਰਤੀ ਸਾਲ 25 ਲੱਖ ਦੀ ਗਿਰਾਵਟ ਹੋਈ ਹੈ। ਚੀਨ ਨੇ ਚਾਇਲਡ ਪਾਲਿਸੀ ਜੁਰਮਾਨੇ ਦੇ ਜਰੀਏ ਲਾਗੂ ਕੀਤੀ ਸੀ ਪਰ ਜਬਰਨ ਅਬਾਰਸ਼ਨ ਦੇ ਮਾਮਲਿਆਂ ਦੀ ਵਜ੍ਹਾ ਨਾਲ ਚੀਨ ਦੀ ਖੂਬ ਆਲੋਚਨਾ ਹੋਈ। 1979 ਵਿਚ ਚੀਨ ਨੇ 'ਵੰਨ ਚਾਈਲਡ ਪਾਲਿਸੀ' ਲਾਗੂ ਕੀਤੀ ਸੀ ਜਿਸ ਤੋਂ ਬਾਅਦ ਚੀਨ ਵਿਚ ਬੱਚਿਆਂ ਦੀ ਜਨਮ ਦਰ ਵਿਚ ਤੇਜੀ ਨਾਲ ਗਿਰਾਵਟ ਆਈ।

ਚੀਨ ਦੇ ਦੋ ਬੱਚਿਆਂ ਦੀ ਨੀਤੀ ਲਾਗੂ ਕਰਨ ਤੋਂ ਬਾਅਦ ਵੀ ਉਮੀਦ ਦੇ ਮੁਤਾਬਕ ਜਨਮ ਦਰ ਵਿਚ ਵਾਧਾ ਨਹੀਂ ਹੋਇਆ। ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਚੀਨ ਦੀ ਸਰਕਾਰ ਨਿਯਮਾਂ ਵਿਚ ਹੋਰ ਢਿੱਲ ਦੇਵੇਗੀ। ਚੀਨ ਦੇ ਸ਼ਹਿਰੀ ਅਤੇ ਪੇਂਡੂ ਆਬਾਦੀ ਦਾ ਅਧਿਐਨ ਕਰਨ ਵਾਲੇ ਯੀ ਨੇ ਕਿਹਾ ਪਿਛਲਾ ਸਾਲ ਚੀਨ ਦੀ ਆਬਾਦੀ ਲਈ ਇਕ ਇਤਿਹਾਸਿਕ ਟਰਨਿੰਗ ਪਾਇੰਟ ਰਿਹਾ। ਯੀ ਨੇ ਆਗਾਹ ਕੀਤਾ ਕਿ ਘਟਦੀ ਆਬਾਦੀ ਦੇ ਇਸ ਟ੍ਰੇਂਡ ਨੂੰ ਹੁਣ ਸ਼ਾਇਦ ਬਦਲਾ ਨਾ ਜਾ ਸਕੇ।

ਅਜਿਹਾ ਇਸ ਲਈ ਕਿ ਇੱਥੇ ਬੱਚਾ ਪੈਦਾ ਕਰਨ ਲਈ ਉਪਯੁਕਤ ਉਮਰ ਦੀਆਂ ਔਰਤਾਂ ਦੀ ਗਿਣਤੀ ਵਿਚ ਕਮੀ ਆਈ ਹੈ। ਦੂਜੇ ਪਾਸੇ, ਸਿੱਖਿਆ,  ਸਿਹਤ ਅਤੇ ਘਰ ਦੇ ਵੱਧਦੇ ਖਰਚ ਦੀ ਵਜ੍ਹਾ ਨਾਲ ਜੋੜਾ ਜ਼ਿਆਦਾ ਬੱਚੇ ਨਹੀਂ ਪੈਦਾ ਕਰਨਾ ਚਾਹੁੰਦਾ। ਯੀ ਦੇ ਮੁਤਾਬਕ 2018 ਵਿਚ ਕੁਲ 1.15 ਕਰੋੜ ਮੌਤਾਂ ਦਰਜ ਕੀਤੀਆਂ ਗਈਆਂ ਅਤੇ ਆਬਾਦੀ ਵਿਚ 12 ਲੱਖ ਦੀ ਕਮੀ ਆਈ ਹੈ। 1949 ਵਿਚ ਨਿਊ ਚਾਇਨਾ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਚੀਨ ਦੀ ਆਬਾਦੀ ਘਟੀ ਹੈ।

ਬਜ਼ੁਰਗ ਆਬਾਦੀ ਦੀ ਸਮੱਸਿਆ ਵਧੀ ਹੈ ਅਤੇ ਆਰਥਕ ਹਾਲਤ ਕਮਜੋਰ ਹੋਈ ਹੈ। ਯੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ 'ਟੂ ਚਾਈਲਡ ਪਾਲਿਸੀ' ਨੂੰ ਖਤਮ ਕਰ ਲੋਕਾਂ ਦੇ ਮੈਟਰਨਿਟੀ ਲੀਵ ਅਤੇ ਪੈਰੇਂਟਸ ਲਈ ਟੈਕਸ ਬ੍ਰੇਕ ਜਿਵੇਂ ਕਦਮ ਉਠਾਉਣ। ਯੀ ਨੇ ਕਿਹਾ ਜੇਕਰ ਸਰਕਾਰ ਹਲੇ ਵੀ ਦਖ਼ਲ ਨਹੀਂ ਕਰਦੀ ਹੈ ਤਾਂ ਚੀਨ ਦੀ ਬਜ਼ੁਰਗ ਆਬਾਦੀ ਦੀ ਸਮੱਸਿਆ ਜਾਪਾਨ ਤੋਂ ਵੀ ਭਿਆਨਕ ਹੋ ਜਾਵੇਗੀ ਅਤੇ ਜਾਪਾਨ ਤੋਂ ਵੀ ਜ਼ਿਆਦਾ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਿਵੇਂ - ਜਿਵੇਂ ਚੀਨ ਵਿਚ ਬਜ਼ੁਰਗ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਉਂਜ - ਉਂਜ ਲੇਬਰ ਫੋਰਸ ਵੀ ਘੱਟਦਾ ਜਾ ਰਿਹਾ ਹੈ। ਇਸ ਨਾਲ ਦੇਸ਼ ਦੀ ਪੈਨਸ਼ਨ ਅਤੇ ਹੇਲਥ ਕੇਅਰ ਸਿਸਟਮ ਉੱਤੇ ਜ਼ਿਆਦਾ ਬੋਝ ਪੈ ਰਿਹਾ ਹੈ। ਹਰ ਇਕ ਬਜ਼ੁਰਗ ਲਈ 7 ਲੋਕ ਕੰਮ ਕਰ ਰਹੇ ਹਨ ਅਤੇ ਸੋਸ਼ਲ ਵੇਲਫੇਅਰ ਸਿਸਟਮ ਵਿਚ ਯੋਗਦਾਨ ਕਰ ਰਹੇ ਹਨ। ਯੀ ਨੇ ਕਿਹਾ 2030 ਤੱਕ ਇਹ ਅੰਕੜਾ ਕੇਵਲ 4 ਹੀ ਰਹਿ ਜਾਵੇਗਾ।

ਯੂਐਨ ਦੇ ਮੁਤਾਬਕ 20 ਸਾਲਾਂ ਵਿਚ ਚੀਨ ਵਿਚ ਸੀਨੀਅਰ ਨਾਗਰਿਕਾਂ ਦੀ ਗਿਣਤੀ ਦਾ ਅਨਪਾਤ ਦੁੱਗਣਾ ਹੋ ਜਾਵੇਗਾ ਜੋ 2017 - 2037 ਦੇ ਵਿਚ 10 - 20 ਫੀਸਦੀ ਹੈ। ਯੂਐਨ ਦਾ ਅਨੁਮਾਨ ਹੈ ਕਿ ਚੀਨ ਵਿਚ 2050 ਤੱਕ ਕਰੀਬ 30 ਫੀਸਦੀ ਤੋਂ ਜ਼ਿਆਦਾ ਲੋਕ 60 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਹੋਣਗੇ।