ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਨੂੰ ਲੈ ਕੇ ਰਹੱਸ ਬਰਕਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਰੀਪੋਰਟ ਬਾਰੇ ਪੁੱਛੇ ਜਾਣ ਤੇ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਕਿ ਤੁਸੀਂ ਜੋ ਕਿਹਾ ਕਿ ਮੈਂ ਉਸ ਬਾਰੇ ਜਾਣਦਾ ਨਹੀਂ ਹਾਂ।

Xi Jinping

ਬੀਜਿੰਗ : ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੂੰ ਅਗਲੇ ਦੋ ਮਹੀਨਿਆਂ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੂਜੀ ਕਾਨਫੰਰਸ ਦੀ ਕਿਸੇ ਵੀ ਯੋਜਨਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਇਕ ਜਪਾਨੀ ਅਖ਼ਬਾਰ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਸੀ।

ਅਮਰੀਕਾ ਦੇ ਨਾਲ ਭਾਰਤ ਦੇ ਕੂਟਨੀਤਕ ਰਿਸ਼ਤੇ ਤੇਜ਼ੀ ਨਾਲ ਬਿਹਤਰ ਹੋ ਰਹੇ ਹਨ ਅਤੇ ਇਸ ਦੌਰਾਨ ਜਿਨਪਿੰਗ ਦੀ ਭਾਰਤ ਯਾਤਰਾ ਸਬੰਧੀ ਆਸ ਕੀਤੀ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ੀ ਵਾਸ਼ਿੰਗਟਨ ਦੀ ਵੱਧ ਰਹੀ ਵਪਾਰ ਨੀਤੀ ਅਤੇ ਇੰਡੋ ਪੈਸੇਫਿਕ ਕੂਟਨੀਤੀ ਦਾ ਮੁਕਾਬਲਾ ਕਰਨ ਲਈ ਫਰਵਰੀ ਦੀ ਸ਼ੁਰੂਆਤ ਵਿਚ ਭਾਰਤ ਦਾ ਦੌਰਾ ਕਰਨ ਵਾਲੇ ਹਨ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਸ ਰੀਪੋਰਟ ਬਾਰੇ ਪੁੱਛੇ ਜਾਣ ਤੇ ਬੁਲਾਰੇ ਹੁਆ ਚੁਨਯਿੰਗ ਨੇ ਕਿਹਾ ਕਿ ਤੁਸੀਂ ਕਿਹਾ ਕਿ ਇਹ ਜਪਾਨੀ ਮੀਡੀਆ ਵੱਲੋਂ ਇਹ ਰੀਪੋਰਟ ਦਿਤੀ ਗਈ ਸੀ। ਤੁਸੀਂ ਜੋ ਕਿਹਾ ਕਿ ਮੈਂ ਉਸ ਬਾਰੇ ਜਾਣਦਾ ਨਹੀਂ ਹਾਂ। ਹੁਆ ਨੇ ਕਿਹਾ ਕਿ ਚੀਨ ਅਤੇ ਭਾਰਤ ਚੰਗੇ ਗੁਆਂਢੀ ਹਨ। ਉਹਨਾਂ ਕਿਹਾ ਕਿ ਅਸੀਂ ਉੱਚ ਪੱਧਰੀ ਲੈਣ-ਦੇਣ ਨੂੰ ਬਣਾਏ ਰੱਖਣ ਨੂੰ ਤਰਜ਼ੀਹ ਦਿੰਦੇ ਹਨ।

ਦੋਹਾਂ ਦੇਸ਼ਾਂ ਦੇ ਨੇਤਾ ਵੀ ਆਪਸੀ ਗੱਲਬਾਤ ਅਤੇ ਲੈਣ-ਦੇਣ ਨੂੰ ਬਣਾਈ ਰੱਖਦੇ ਹਨ। ਜਦ ਰੂਸੀ ਮੀਡੀਆ ਨੇ ਵੀ ਇਸੇ ਤਰ੍ਹਾਂ ਦੀ ਰੀਪੋਰਟ ਦਿਤੀ ਤਾਂ ਹੁਆ ਨੇ ਕਿਹਾ ਕਿ ਚੀਨੀ ਮੀਡੀਆ ਨੇ ਇਸ ਦੀ ਸੂਚਨਾ ਨਹੀਂ ਦਿਤੀ ਹੈ ਅਤੇ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ, ਪਰ ਅਸੀਂ ਭਾਰਤ ਦੇ ਨਾਲ ਅਪਣੇ ਸੰਬਧਾਂ ਨੂੰ ਮਹੱਤਵ ਦਿੰਦੇ ਹਾਂ ਅਤੇ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਬਣਾਈ ਰੱਖਣ ਦੇ ਹੱਕ ਵਿਚ ਹਾਂ।