4 ਸਾਲ ਬਾਅਦ ਸਟੇਜ 'ਤੇ ਆਈ Beyoncé ਨੇ ਇਕ ਘੰਟੇ ਦੇ ਸ਼ੋਅ ਲਈ ਲਏ 285 ਕਰੋੜ ਰੁਪਏ
ਸ਼ਨੀਵਾਰ ਰਾਤ ਨੂੰ ਬਿਯਾਨਸੇ ਨੇ ਦੁਬਈ ਦੇ ਨਵੇਂ ਲਗਜ਼ਰੀ ਰਿਜ਼ੋਰਟ ਐਟਲਾਂਟਿਸ ਦ ਰੌਇਲ ਵਿਖੇ ਸ਼ੋਅ ਕੀਤਾ।
Dubai may pay Beyonce with 285 crore for a show
ਦੁਬਈ: ਕਰੀਬ 4 ਸਾਲ ਬਾਅਦ ਸਟੇਜ 'ਤੇ ਪੇਸ਼ਕਾਰੀ ਦੇਣ ਆਈ ਅਮਰੀਕੀ ਪੌਪ ਸਟਾਰ ਬਿਯਾਨਸੇ ਗਜੇਲ ਨਾਲੇਸ (Beyoncé) ਨੇ ਇਕ ਘੰਟੇ ਦੇ ਸ਼ੋਅ ਲਈ 285 ਕਰੋੜ ਰੁਪਏ ਲਏ ਹਨ। ਸ਼ਨੀਵਾਰ ਰਾਤ ਨੂੰ ਬਿਯਾਨਸੇ ਨੇ ਦੁਬਈ ਦੇ ਨਵੇਂ ਲਗਜ਼ਰੀ ਰਿਜ਼ੋਰਟ ਐਟਲਾਂਟਿਸ ਦ ਰੌਇਲ ਵਿਖੇ ਸ਼ੋਅ ਕੀਤਾ। ਇਸ ਪ੍ਰੋਗਰਾਮ ਵਿਚ ਦੁਨੀਆ ਭਰ ਦੀਆਂ 1000 ਚੋਣਵੀਆਂ ਹਸਤੀਆਂ ਸ਼ਾਮਲ ਹੋਈਆਂ। ਉਸ ਨੇ ਇਕ ਘੰਟੇ ਵਿਚ 19 ਗੀਤ ਪੇਸ਼ ਕੀਤੇ। ਉਸ ਦੀ 11 ਸਾਲਾ ਧੀ ਬਲੂ ਆਈਵੀ ਨੇ ਵੀ ਆਪਣੀ ਮਾਂ ਨਾਲ ਸਟੇਜ 'ਤੇ ਪੇਸ਼ਕਾਰੀ ਦਿੱਤੀ।