ਅਮਰੀਕਾ ਵਿਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ, ਮੈਨਟੀਕਾ ਸ਼ਹਿਰ ਦੇ ਮੇਅਰ ਬਣੇ ਜਲੰਧਰ ਦੇ ਗੁਰਮਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੁਰਮਿੰਦਰ ਸਿੰਘ ਗੈਰੀ ਦੇ ਮੇਅਰ ਬਣਨ ਨਾਲ ਪਿੰਡ ਸ਼ਾਹਪੁਰ ਅਤੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਹੈ

Gurminder Singh of Jalandhar became mayor of Manteca city

 

ਫ਼ਿਲੌਰ: ਨਜ਼ਦੀਕੀ ਪਿੰਡ ਸ਼ਾਹਪੁਰ ਦਾ ਗੁਰਮਿੰਦਰ ਸਿੰਘ ਗੈਰੀ ਅਮਰੀਕਾ ਦੇ ਸ਼ਹਿਰ ਮੈਨਟੀਕਾ ’ਚ ਮੇਅਰ ਬਣ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਿੰਦਰ ਸਿੰਘ ਗੈਰੀ ਦੇ ਪ੍ਰਵਾਰਕ ਮੈਂਬਰਾਂ ਅਵਤਾਰ ਸਿੰਘ ਮਹਿਰੌਕ, ਜੁਸਵਿੰਦਰ ਸਿੰਘ ਸਰਪੰਚ ਸ਼ਾਹਪੁਰ, ਬਲਵੀਰ ਸਿੰਘ ਮਹਿਰੌਕ, ਸਤਨਾਮ ਸਿੰਘ ਮਹਿਰੌਕ, ਹਰਮਨਦੀਪ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਦਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਦਾਦਾ ਚਾਨਣ ਸਿੰਘ ਮਹਿਰੌਕ ਸੈਕਟਰੀ ਜੋ ਇਲਾਕੇ ’ਚ ਇਕ ਮੰਨੀ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਮਹਿਰੌਕ ਬਹੁਤ ਮਿਹਨਤੀ ਸਨ।

ਉਨ੍ਹਾਂ ਦਸਿਆ ਕਿ ਗੁਰਮਿੰਦਰ ਸਿੰਘ ਛੋਟੀ ਉਮਰ ’ਚ ਹੀ ਅਮਰੀਕਾ ’ਚ ਜਾ ਵਸੇ ਸਨ। ਜਿਨ੍ਹਾਂ ਅਮਰੀਕਾ ’ਚ ਜਾ ਕੇ ਸਖ਼ਤ ਮਿਹਨਤ ਕਰ ਕੇ ਅੱਜ ਇਕ ਵਖਰਾ ਮੁਕਾਮ ਹਾਸਲ ਕਰ ਕੇ ਮੇਅਰ ਬਣ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਉਨ੍ਹਾਂ ਦਸਿਆ ਕਿ ਗੁਰਮਿੰਦਰ ਸਿੰਘ ਗੈਰੀ ਦੇ ਮੇਅਰ ਬਣਨ ਨਾਲ ਪਿੰਡ ਸ਼ਾਹਪੁਰ ਅਤੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਹੈ। ਇਹ ਖ਼ੁਸ਼ੀ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ।