ਸਾਊਦੀ ਅਰਬ 'ਚ ਪਹਿਲੀ ਵਾਰ ਔਰਤਾਂ ਨੇ ਉਡਾਇਆ ਜਹਾਜ਼, ਸੱਤ ਮੈਂਬਰੀ ਚਾਲਕ ਦਲ ਵਿਚ ਸਿਰਫ਼ ਮਹਿਲਾਵਾਂ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਾਊਦੀ ਅਰਬ ਵਿਚ ਸਿਰਫ਼ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਜਹਾਜ਼ ਨੇ ਉਡਾਣ ਭਰੀ ਸੀ।

Saudi Arabia's First All-Female Crew Flight


ਰਿਆਦ: ਸਾਊਦੀ ਅਰਬ ਵਿਚ ਇਕ ਏਅਰਲਾਈਨ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਫਲਾਈਟ 'ਚ ਚਾਲਕ ਦਲ ਤੋਂ ਲੈ ਕੇ ਕਰੂ ਮੈਂਬਰਾਂ ਤੱਕ ਸਾਰੀਆਂ ਔਰਤਾਂ ਹਨ। ਇਸ ਦੇ ਨਾਲ ਹੀ ਇਹ ਦੇਸ਼ ਦੀ ਇਕਲੌਤੀ ਫਲਾਈਟ ਬਣ ਗਈ ਜਿਸ 'ਚ ਚਾਲਕ ਦਲ ਵਿਚ ਸਿਰਫ਼ ਮਹਿਲਾ ਮੈਂਬਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਊਦੀ ਅਰਬ ਵਰਗੇ ਰੂੜੀਵਾਦੀ ਦੇਸ ਵਿਚ ਇਸ ਨੂੰ ਔਰਤਾਂ ਦੇ ਸਸ਼ਕਤੀਕਰਨ ਲਈ ਇਕ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ।

Saudi Arabia's First All-Female Crew Flight

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਾਊਦੀ ਅਰਬ ਵਿਚ ਸਿਰਫ਼ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਜਹਾਜ਼ ਨੇ ਉਡਾਣ ਭਰੀ ਸੀ। ਦੱਸ ਦੇਈਏ ਕਿ ਇਹ ਇਕ ਛੋਟੀ ਘਰੇਲੂ ਉਡਾਣ ਸੀ ਜੋ ਮਹਿਲਾ ਸਸ਼ਕਤੀਕਰਨ ਦੀ ਇਕ ਮਿਸਾਲ ਬਣ ਗਈ। ਇਹ ਸਾਊਦੀ ਅਰਬ ਦੀ ਫਲਾਈਡੀਲ ਏਅਰਲਾਈਨਜ਼ ਦੀ ਬਜਟ ਉਡਾਣ ਸੀ। ਸਾਊਦੀ ਹਵਾਬਾਜ਼ੀ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਚਾਲਕ ਦਲ ਨੇ ਸਫਲਤਾਪੂਰਵਕ ਜਹਾਜ਼ ਨੂੰ ਉਡਾਇਆ।

Flight

ਏ-320 ਜਹਾਜ਼ ਦੀ ਫਲਾਈਟ 117 ਨੇ ਰਿਆਦ ਤੋਂ ਅਤੇ ਜੇਦਾਹ ਉਡਾਣ ਭਰੀ ਸੀ। ਏਅਰਲਾਈਨ ਦੇ ਬੁਲਾਰੇ ਇਮਾਦ ਇਸਕੰਦਰਾਨੀ ਨੇ ਕਿਹਾ ਕਿ ਸੱਤ ਮੈਂਬਰੀ ਚਾਲਕ ਦਲ ਸਾਰੀਆਂ ਔਰਤਾਂ ਸਨ ਅਤੇ ਜ਼ਿਆਦਾਤਰ ਸਾਊਦੀ ਨਾਗਰਿਕ ਸਨ। ਇਹਨਾਂ 'ਚੋਂ ਯਾਰਾ ਜਾਨ ਸਾਊਦੀ ਅਰਬ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ 'ਚ ਸਾਊਦੀ ਅਰਬ ਨੇ ਆਪਣੀਆਂ ਔਰਤਾਂ ਨੂੰ ਹੌਲੀ-ਹੌਲੀ ਆਜ਼ਾਦੀ ਦੇਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਦੇ ਅੰਤ ਤੱਕ ਸਰਕਾਰੀ ਮੁਲਾਜ਼ਮਾਂ ਵਿਚ ਔਰਤਾਂ ਦੀ ਭਾਗੀਦਾਰੀ ਵਧ ਕੇ 33 ਫੀਸਦੀ ਹੋ ਗਈ ਹੈ।