ਯੂ.ਕੇ. ’ਚ ਵਧਿਆ ਭਾਰਤ ਦਾ ਮਾਣ: ਭਾਰਤੀ ਮੂਲ ਦੇ ਯਾਕੂਬ ਪਟੇਲ ਬਣੇ ਪ੍ਰੈਸਟਨ ਸ਼ਹਿਰ ਦੇ ਮੇਅਰ
ਗੁਜਰਾਤ ਵਿਚ ਜਨਮੇ ਯਾਕੂਬ ਪਟੇਲ ਨੂੰ 2023-24 ਲਈ ਅਪਣਾ ਪਹਿਲਾ ਭਾਰਤੀ ਮੂਲ ਦਾ ਮੁਸਲਿਮ ਮੇਅਰ ਚੁਣਿਆ ਹੈ।
ਲੰਡਨ: ਬ੍ਰਿਟੇਨ ਦੇ ਪ੍ਰੈਸਟਨ ਸ਼ਹਿਰ ਨੇ ਕੌਂਸਲਰ ਨੀਲ ਡਾਰਬੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਗੁਜਰਾਤ ਵਿਚ ਜਨਮੇ ਯਾਕੂਬ ਪਟੇਲ ਨੂੰ 2023-24 ਲਈ ਅਪਣਾ ਪਹਿਲਾ ਭਾਰਤੀ ਮੂਲ ਦਾ ਮੁਸਲਿਮ ਮੇਅਰ ਚੁਣਿਆ ਹੈ। ਅਪਣੀ ਨਵੀਂ ਭੂਮਿਕਾ ਵਿਚ ਪਟੇਲ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ ਅਤੇ ਰਸਮੀ ਮੁਖੀ ਵਜੋਂ ਦਫ਼ਤਰ ਵਿਚ ਅਪਣੇ ਸਾਲ ਭਰ ਦੇ ਕਾਰਜ ਦੌਰਾਨ ਸ਼ਹਿਰ ਦੀ ਨੁਮਾਇੰਦਗੀ ਕਰਨਗੇ।
ਇਹ ਵੀ ਪੜ੍ਹੋ: ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸੁਨਾਮ ਦੇ ਰੋਬਿਨ ਬਾਂਸਲ ਨੇ ਪ੍ਰਾਪਤ ਕੀਤਾ 135ਵਾਂ ਰੈਂਕ
ਪਟੇਲ ਨੇ ਕਿਹਾ, ‘‘ਮੈਂ ਪ੍ਰੈਸਟਨ ਦਾ ਮੇਅਰ ਬਣ ਕੇ ਖ਼ੁਸ਼ ਹਾਂ। ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਭਾਈਚਾਰਿਆਂ ਲਈ ਸਕਾਰਾਤਮਕ ਬਦਲਾਅ ਲਿਆਵਾਂਗਾ, ਜਿਨ੍ਹਾਂ ਦੀ ਮੈਂ ਸੇਵਾ ਕਰਦਾ ਹਾਂ ਅਤੇ ਆਉਣ ਵਾਲੇ ਸਾਲ ਲਈ ਅਪਣੇ ਮੇਅਰਲ ਚੈਰਿਟੀਜ਼ ਦੁਆਰਾ ਵਾਧੂ ਸਹਾਇਤਾ ਪ੍ਰਦਾਨ ਕਰਾਂਗਾ।’’
ਇਹ ਵੀ ਪੜ੍ਹੋ: 2000 ਦੇ ਨੋਟਾਂ ਦੀ ‘ਨੋਟਬੰਦੀ’ ਵੀ ਪਿਛਲੀ ਨੋਟਬੰਦੀ ਵਾਂਗ ਕਾਹਲੀ ਵਿਚ ਨਹੀਂ ਲੈ ਲਈ ਗਈ?
ਅਪਣੀ ਨਵੀਂ ਭੂਮਿਕਾ ਤੋਂ ਪਹਿਲਾਂ ਪਟੇਲ ਮਈ 2022 ਤੋਂ ਸ਼ਹਿਰ ਦੇ ਡਿਪਟੀ ਮੇਅਰ ਵਜੋਂ ਸੇਵਾ ਨਿਭਾ ਰਹੇ ਹਨ। ਲੰਮੇ ਸਮੇਂ ਤੋਂ ਸੇਵਾ ਕਰਨ ਵਾਲੇ ਕੌਂਸਲਰ ਨੇ ਨਾਗਰਿਕ ਡਿਊਟੀਆਂ ਨਿਭਾਈਆਂ ਹਨ ਅਤੇ ਉਸ ਸਮੇਂ ਦੇ ਮੇਅਰ ਦੇ ਨਾਲ ਗਰਮੀਆਂ ਵਿਚ ਸ਼ਾਹੀ ਪਰਵਾਰ ਦੇ ਦੌਰੇ ਦੀ ਮੇਜ਼ਬਾਨੀ ਕੀਤੀ ਸੀ।