ਸ਼ਰਮਨਾਕ : ਜਿਸ ਲੈਬ 'ਚੋਂ ਫੈਲਿਆ ਕੋਰੋਨਾ, ਚੀਨ ਨੇ ਉਸ ਨੂੰ ਹੀ ਐਵਾਰਡ ਲਈ ਕੀਤਾ ਨਾਮਜ਼ਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਵੀ ਵੁਹਾਨ ਤੋਂ ਹੀ ਸਾਹਮਣੇ ਆਇਆ ਸੀ

Wuhan

ਬੀਜਿੰਗ-ਚੀਨ ਦੀ ਵੁਹਾਨ ਲੈਬ 'ਚੋਂ ਫੈਲੇ ਕੋਰੋਨਾ ਵਾਇਰਸ ਨੇ ਸਮੁੱਚੀ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਹੈ। ਇਸ ਨੇ ਸਭ ਤੋਂ ਵਧੇਰੇ ਕਹਿਰ ਅਮਰੀਕਾ 'ਚ ਮਚਾਇਆ ਹੈ ਅਤੇ ਭਾਰਤ 'ਚ ਵੀ ਇਸ ਨੇ ਆਪਣਾ ਪੂਰਾ ਜ਼ੋਰ ਦਿਖਾਇਆ ਹੈ। ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਵੀ ਵੁਹਾਨ ਤੋਂ ਹੀ ਸਾਹਮਣੇ ਆਇਆ ਸੀ ਅਤੇ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿਵਾਦਿਤ ਲੈਬ ਨੂੰ ਚੀਨ ਨੇ ਐਵਾਰਡ ਲਈ ਨਾਜ਼ਮਦ ਕੀਤਾ ਹੈ।

ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ

ਚਾਈਨੀਜ਼ ਐਕਾਡੇਮੀ ਆਫ ਸਾਇੰਸੇਜ ਨੇ ਵੁਹਾਨ ਇੰਸਟੀਚਿਊਟ ਆਫ ਵਾਇਰਉਲਾਜੀ ਨੂੰ ਕੋਵਿਡ-19 'ਤੇ ਬਿਹਤਰੀਨ ਰਿਸਰਚ ਕਰਨ ਦੀ ਦਿਸ਼ਾ 'ਚ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਇਹ ਚੋਟੀ ਦਾ ਐਵਾਰਡ ਦੇਣ ਦੇ ਇਰਾਦੇ ਨਾਲ ਉਸ ਨੂੰ ਨਾਜ਼ਮਦ ਕੀਤਾ ਹੈ। ਕਈ ਰਿਪੋਰਟਸ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਐਕਡਮੀ ਆਫ ਸਾਇੰਸੇਜ ਵੱਲੋਂ ਕਿਹਾ ਗਿਆ ਹੈ ਕਿ ਇਸ ਲੈਬ ਵੱਲੋਂ ਕੀਤੇ ਗਏ ਮਹੱਤਵਪੂਰਨ ਰਿਸਰਚ ਦੀ ਬਦੌਲਤ ਕੋਰੋਨਾ ਵਾਇਰਸ ਦੀ ਸ਼ੁਰੂਆਤ, ਮਹਾਮਾਰੀ ਵਿਗਿਆਨ ਅਤੇ ਇਸ ਦੇ ਰੋਗਜਨਕ ਮੈਕਨਿਜਮ ਨੂੰ ਸਮਝਣ 'ਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਇਸ ਵੈਰੀਐਂਟ ਨੂੰ ਲੈ ਕੇ ਲੋਕਾਂ 'ਚ ਬਣਿਆ ਡਰ ਦਾ ਮਾਹੌਲ, ਬਣ ਸਕਦੈ ਤੀਸਰੀ ਲਹਿਰ ਦਾ ਕਾਰਨ

ਡਾ. ਫਾਊਚੀ ਨੇ ਕਿਹਾ ਸੀ ਕਿ ਉਹ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਦੇ ਲੈਬਾਰਟਰੀ ਲੀਕ ਹੋਣ ਦੀ ਥਿਉਰੀ ਨੂੰ ਲੈ ਕੇ ਤਿਆਰ ਸਨ। ਉਨ੍ਹਾਂ ਨੇ ਮੰਨਿਆ ਹੈ ਕਿ ਸੰਭਾਵਤ ਇਕ ਇੰਜੀਨੀਅਰਡ ਵਾਇਰਸ ਹੋ ਸਕਦਾ ਹੈ ਜੋ ਲੈਬਾਰਟਰੀ ਤੋਂ ਲੀਕ ਹੋ ਗਿਆ। ਹਾਲਾਂਕਿ ਲੀਕ ਥਿਉਰੀ ਦਾ ਸਮਰਥਨ ਕਰਨ ਦੇ ਬਾਵਜੂਦ ਫਾਊਚੀ ਦਾ ਮੰਨਣਾ ਹੈ ਕਿ ਜਾਨਵਰਾਂ ਦੇ ਪ੍ਰਸਾਰ ਕਾਰਨ ਇਸ ਮਹਾਮਾਰੀ ਦੇ ਸ਼ੁਰੂਆਤ ਦੀ ਜ਼ਿਆਦਾ ਸੰਭਾਵਨਾ ਹੈ।

ਇਹ ਵੀ ਪੜ੍ਹੋ-'ਡੈਲਟਾ ਪਲੱਸ ਵੈਰੀਐਂਟ ਨਹੀਂ ਬਣੇਗਾ ਕੋਰੋਨਾ ਦੀ ਤੀਸਰੀ ਲਹਿਰ ਦਾ ਕਾਰਨ'