ਕੁਲਭੂਸ਼ਣ ਜਾਧਵ ਵਿਰੁਧ 'ਠੋਸ ਸਬੂਤ' : ਪਾਕਿ ਵਿਦੇਸ਼ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁਧ ਪਾਕਿਸਤਾਨ ਕੋਲ 'ਠੋਸ ਸਬੂਤ'.............

Kulbhushan Jadhav

ਇਸਲਾਮਾਬਾਦ : ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁਧ ਪਾਕਿਸਤਾਨ ਕੋਲ 'ਠੋਸ ਸਬੂਤ' ਹਨ ਅਤੇ ਉਸ ਨੂੰ ਕੌਮਾਂਤਰੀ ਅਦਾਲਤ 'ਚ ਉਸ ਵਿਰੁਧ ਕੇਸ ਜਿੱਤਣ ਦੀ ਉਮੀਦ ਹੈ। 47 ਵਰ੍ਹਿਆਂ ਦੇ ਜਾਧਵ ਨੂੰ ਪਾਕਿਸਤਾਨ ਦੀ ਇਕ ਫ਼ੌਜੀ ਅਦਾਲਤ ਨੇ ਜਾਸੂਸੀ ਦੇ ਦੋਸ਼ ਹੇਠ ਅਪ੍ਰੈਲ 2017 'ਚ ਮੌਤ ਦੀ ਸਜ਼ਾ ਸੁਣਾਈ ਸੀ।

ਭਾਰਤ ਨੇ ਕੌਮਾਂਤਰੀ ਅਦਾਲਤ 'ਚ ਇਸ ਸਜ਼ਾ ਵਿਰੁਧ ਅਪੀਲ ਪਾਈ ਸੀ, ਜਿਸ ਮਗਰੋਂ ਜਾਧਵ ਦੀ ਫਾਂਸੀ 'ਤੇ ਰੋਕ ਲਾ ਦਿਤੀ ਗਈ ਸੀ। ਕੌਮਾਂਤਰੀ ਅਦਾਲਤ ਅਗਲੇ ਸਾਲ ਫ਼ਰਵਰੀ 'ਚ ਇਕ ਹਫ਼ਤੇ ਤਕ ਹਰ ਰੋਜ਼ ਸੁਣਵਾਈ ਕਰੇਗੀ।  (ਪੀਟੀਆਈ)