ਅਫ਼ਗਾਨਿਸਤਾਨ: ਯੂਕਰੇਨ ਦਾ ਜਹਾਜ਼ ਹਾਈਜੈਕ, ਨਾਗਰਿਕਾਂ ਨੂੰ ਕੱਢਣ ਲਈ ਪਹੁੰਚਿਆ ਸੀ ਕਾਬੁਲ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਯੂਕਰੇਨ ਦੇ ਨਿਕਾਸੀ ਜਹਾਜ਼ ਨੂੰ ਹਾਈਜੈਕ ਕੀਤਾ ਗਿਆ ਹੈ।
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਯੂਕਰੇਨ ਦੇ ਨਿਕਾਸੀ ਜਹਾਜ਼ ਨੂੰ ਹਾਈਜੈਕ (Ukrainian Evacuation Plane Hijacked) ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਜਹਾਜ਼ ਦਾ ਰੂਟ ਡਾਇਵਰਟ ਕਰਕੇ ਇਸ ਨੂੰ ਇਰਾਨ ਲਿਜਾਇਆ ਗਿਆ ਹੈ। ਯੂਕਰੇਨ ਦੇ ਮੰਤਰੀ ਦੇ ਹਵਾਲੇ ਤੋਂ ਆਈਆਂ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਹੋਰ ਪੜ੍ਹੋ: ਅਫ਼ਗਾਨ MP ਨੇ ਬਿਆਨਿਆ ਦਰਦ, ‘ਜਦੋਂ ਰਾਸ਼ਟਰਪਤੀ ਦੇਸ਼ ’ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁੱਟ ਗਈਆਂ’
ਜਾਣਕਾਰੀ ਅਨੁਸਾਰ ਇਹ ਜਹਾਜ਼ ਪਿਛਲੇ ਹਫ਼ਤੇ ਯੂਕਰੇਨ ਦੇ ਲੋਕਾਂ ਦੀ ‘ਨਿਕਾਸੀ’ ਲਈ ਅਫ਼ਗਾਨਿਸਤਾਨ ਆਇਆ ਸੀ। ਰੂਸ ਦੀ ਨਿਊਜ਼ ਏਜੰਸੀ ਨੇ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੁਵਗੇਨੀ ਯੇਨਿਨ ਦੇ ਹਵਾਲੇ ਤੋਂ ਦੱਸਿਆ, ‘ਪਿਛਲੇ ਐਤਵਾਰ ਨੂੰ ਸਾਡੇ ਜਹਾਜ਼ ਨੂੰ ਹੋਰ ਲੋਕਾਂ ਨੇ ਹਾਈਜੈਕ ਕੀਤਾ ਹੈ। ਮੰਗਲਵਾਰ ਨੂੰ ਇਸ ਜਹਾਜ਼ ਨੂੰ ਵਿਹਾਰਿਕ ਰੂਪ ਤੋਂ ਸਾਡੇ ਕੋਲੋਂ ‘ਖੋਹ’ ਲਿਆ ਗਿਆ।
ਹੋਰ ਪੜ੍ਹੋ: ਸੁਖਬੀਰ ਬਾਦਲ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਲਾਉਂਦੇ ਰਹੇ ਨਾਅਰੇ
ਯੂਕਰੇਨ ਦੇ ਲੋਕਾਂ ਨੂੰ ਏਅਰਲਿਫਟ ਕਰਨ ਦੀ ਬਜਾਏ ਇਸ ਨੂੰ ਯਾਤਰੀਆਂ ਦੇ ਅਣਪਛਾਤੇ ਸਮੂਹ ਨਾਲ ਇਰਾਨ ਬੇਜਿਆ ਗਿਆ ਹੈ। ਨਿਕਾਸੀ ਦੀਆਂ ਸਾਡੀਆਂ ਅਗਲੀਆਂ ਤਿੰਨ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ ਹਨ ਕਿਉਂਕਿ ਸਾਡੇ ਲੋਕ ਏਅਰਪੋਰਟ ’ ਤੇ ਨਹੀਂ ਪਹੁੰਚ ਸਕੇ।