ਮੋਦੀ ਨੇ ਕਿਹਾ-ਭਾਰਤ ਵਿਚ ਸੱਭ ਕੁੱਝ ਚੰਗਾ ਹੈ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿਚ ਬੋਲੇ

Narendra Modi

ਹਿਊਸਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰਥਚਾਰੇ ਸਮੇਤ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ, 'ਭਾਰਤ ਵਿਚ ਸਬ ਅੱਛਾ ਹੈ, ਭਾਰਤ ਵਿਚ ਸੱਭ ਚੰਗਾ ਹੈ।' 'ਹਾਊਡੀ ਮੋਦੀ' ਸਮਾਗਮ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ, 'ਅੱਜ ਭਾਰਤ ਪਹਿਲਾਂ ਮੁਕਾਬਲੇ ਹੋਰ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ। ਭਾਰਤ ਕੁੱਝ ਚੰਗੇ ਲੋਕਾਂ ਦੀ ਸੋਚ ਨੂੰ ਚੁਨੌਤੀ ਦੇ ਰਿਹਾ ਹੈ। ਜਿਨ੍ਹਾਂ ਦੀ ਸੋਚ ਹੈ ਕਿ ਕੁੱਝ ਬਦਲ ਹੀ ਨਹੀਂ ਸਕਦਾ। ਬੀਤੇ ਪੰਜ ਸਾਲਾਂ ਵਿਚ 130 ਕਰੋੜ ਭਾਰਤੀਆਂ ਨੇ ਹਰ ਖੇਤਰ ਵਿਚ ਅਜਿਹੇ ਨਤੀਜੇ ਹਾਸਲ ਕੀਤੇਹਨ ਜਿਨ੍ਹਾਂ ਦੀ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ।'

 ਮੋਦੀ ਨੇ ਹਿੰਦੀ, ਪੰਜਾਬੀ, ਬੰਗਲਾ, ਗੁਜਰਾਤੀ ਸਮੇਤ ਕਈ ਭਾਸ਼ਾਵਾਂ ਵਿਚ ਕਿਹਾ ਕਿ ਭਾਰਤ ਵਿਚ ਸੱਭ ਕੁੱਝ ਚੰਗਾ ਹੈ। ਉਨ੍ਹਾਂ ਕਿਹਾ, 'ਅਮਰੀਕਾ ਵਿਚ ਕੁੱਝ ਦੋਸਤਾਂ ਨੂੰ ਹੈਰਾਨੀ ਹੋ ਰਹੀ ਹੋਵੇਗੀ ਕਿ ਮੈਂ ਕੀ ਕਿਹਾ। ਮੈਂ ਏਨਾ ਹੀ ਕਿਹਾ ਕਿ ਸੱਭ ਕੁੱਝ ਚੰਗਾ ਹੈ।' ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਸੰਕੇਤ ਕਸ਼ਮੀਰ ਦੇ ਤਾਜ਼ਾ ਹਾਲਾਤ ਅਤੇ ਭਾਰਤੀ ਅਰਥਚਾਰੇ ਦੀ ਮੌਜੂਦਾ ਹਾਲਤ ਵਲ ਸੀ।

ਮੋਦੀ ਨੇ ਕਿਹਾ, 'ਸਦੀਆਂ ਤੋਂ ਸਾਡਾ ਦੇਸ਼ ਸੈਂਕੜੇ ਭਾਸ਼ਾਵਾਂ, ਸੈਂਕੜੇ ਬੋਲੀਆਂ, ਸਾਂਝੀਵਾਲਤਾ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ।' ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਅਤੇ ਉਦਾਰ ਤੇ ਜਮਹੂਰੀ ਸਮਾਜ ਸਾਡੀ ਪਛਾਣ ਹਨ। ਵੱਖ ਵੱਖ ਭਾਸ਼ਾ, ਵੱਖ ਵੱਖ ਪੰਥ, ਪੂਜਾ ਤਰੀਕੇ,  ਸ਼ਕਲ-ਸੂਰਤ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।