ਕਮਲਾ ਹੈਰਿਸ ਨੂੰ ਮਿਲੇ PM ਮੋਦੀ, ਕਿਹਾ, ‘ਤੁਹਾਡੇ ਸਵਾਗਤ ਦੀ ਉਡੀਕ ’ਚ ਨੇ ਭਾਰਤ ਦੇ ਲੋਕ’

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਦੌਰੇ 'ਤੇ ਗਏ ’ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ।

PM Modi holds meeting with US VP Kamala Harris

ਵਾਸ਼ਿੰਗਟਨ: ਅਮਰੀਕੀ ਦੌਰੇ 'ਤੇ ਗਏ ’ਤੇ ਗਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਿਵਾਸ ਵ੍ਹਾਈਟ ਹਾਊਸ ਵਿਚ ਕਮਲਾ ਹੈਰਿਸ ਨਾਲ ਮੁਲਾਕਾਤ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।

ਹੋਰ ਪੜ੍ਹੋ: ਅੱਜ ਲੱਗ ਸਕਦੀ ਹੈ CM ਚੰਨੀ ਦੀ ਕੈਬਨਿਟ 'ਤੇ ਮੋਹਰ, ਰਾਤ 2 ਵਜੇ ਤੱਕ ਦਿੱਲੀ 'ਚ ਚੱਲੀ ਮੀਟਿੰਗ

ਇਸ ਦੌਰਾਨ ਉਹਨਾਂ ਨੇ ਭਾਰਤ ਅਤੇ ਅਮਰੀਕਾ ਨੂੰ ਕੁਦਰਤੀ ਸਹਿਯੋਗੀ ਦੱਸਿਆ ਸੀ। ਮੋਦੀ ਨੇ ਕਿਹਾ, "ਭਾਰਤ ਅਤੇ ਅਮਰੀਕਾ ਕੁਦਰਤੀ ਸਹਿਯੋਗੀ ਹਨ। ਸਾਡੀਆਂ ਕਦਰਾਂ ਕੀਮਤਾਂ ਸਮਾਨ ਹਨ, ਸਾਡੇ ਭੂ -ਰਾਜਨੀਤਿਕ ਹਿਤ ਇਕੋ ਜਿਹੇ ਹਨ।" ਪੀਐਮ ਮੋਦੀ ਅਤੇ ਕਮਲਾ ਹੈਰਿਸ ਦੀ ਇਸ ਸਾਲ ਜੂਨ ਦੇ ਸ਼ੁਰੂਆਤ ਵਿਚ ਫ਼ੋਨ 'ਤੇ ਗੱਲਬਾਤ ਹੋਈ ਸੀ ਜਦੋਂ ਭਾਰਤ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ। ਵੀਰਵਾਰ ਨੂੰ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਸੀ।

ਹੋਰ ਪੜ੍ਹੋ: ਪੈਟਰੋਲ ਕੀਮਤਾਂ ਘੱਟ ਨਹੀਂ ਰਹੀਆਂ ਕਿਉਂਕਿ ਸੂਬੇ ਇਸ ਨੂੰ GST ਹੇਠ ਲਿਆਉਣਾ ਨਹੀਂ ਚਾਹੁੰਦੇ : ਪੁਰੀ

ਪ੍ਰਧਾਨ ਮੰਤਰੀ ਨੇ ਕਮਲਾ ਹੈਰਿਸ ਨੂੰ ਵਧਾਈ ਦਿੰਦਿਆਂ ਕਿਹਾ, ‘ਤੁਸੀਂ ਸਾਰੀ ਦੁਨੀਆਂ ਦੇ ਕਈ ਲੋਕਾਂ ਲਈ ਇਕ ਪ੍ਰੇਰਣਾਸਰੋਤ ਹੋ। ਮੈਨੂੰ ਪੂਰਾ ਯਕੀਨ ਹੈ ਕਿ ਰਾਸ਼ਟਰਪਤੀ ਬਾਇਡਨ ਅਤੇ ਤੁਹਾਡੀ ਅਗਵਾਈ ਵਿਚ ਸਾਡੇ ਦੁਵੱਲੇ ਰਿਸ਼ਤੇ ਨਵੀਆਂ ਉਚਾਈਆਂ ਤੱਕ ਜਾਣਗੇ।” ਪ੍ਰਧਾਨ ਮੰਤਰੀ ਮੋਦੀ ਨੇ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।

ਹੋਰ ਪੜ੍ਹੋ: ਸੰਯੁਕਤ ਮੋਰਚੇ ਵਲੋਂ ਦੇਸ਼-ਵਾਸੀਆਂ ਨੂੰ ਕੇਂਦਰ ਸਰਕਾਰ ਵਿਰੁਧ ਭਾਰਤ ਬੰਦ ’ਚ ਸ਼ਾਮਲ ਹੋਣ ਦੀ ਅਪੀਲ 

ਮੋਦੀ ਨੇ ਕਿਹਾ, "ਭਾਰਤ ਦੇ ਲੋਕ ਤੁਹਾਡਾ ਸਵਾਗਤ ਕਰਨ ਦੀ ਉਡੀਕ ਕਰ ਰਹੇ ਹਨ।" ਦੱਸ ਦਈਏ ਕਿ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਪਿਛਲੇ ਸਾਲ ਇਤਿਹਾਸ ਰਚਿਆ ਸੀ, ਜਦੋਂ ਉਹ ਅਮਰੀਕਾ ਵਿਚ ਉਪ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਬਲੈਕ ਅਤੇ ਦੱਖਣੀ ਏਸ਼ੀਆਈ ਲੀਡਰ ਬਣੀ ਸੀ।