ਹਿਲੇਰੀ ਕ‍ਲਿੰਟਨ ਅਤੇ ਓਬਾਮਾ ਦੇ ਘਰ ਮਿਲਿਆ ਬੰਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕ‍ਲਿੰਟਨ ਦੇ ਘਰ ਬੰਬ ਮਿਲਣ ਦੀ ਜਾਣਕਾਰੀ ਮਿਲੀ ਹੈ। ਬੰਬ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਸਨਸਨੀ ਮੱਚ ਗਈ ਹੈ...

Explosive devices sent to Hillary Clinton, Obama

ਨਿਊਯਾਰਕ : (ਪੀਟੀਆਈ) ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕ‍ਲਿੰਟਨ ਦੇ ਘਰ ਬੰਬ ਮਿਲਣ ਦੀ ਜਾਣਕਾਰੀ ਮਿਲੀ ਹੈ। ਬੰਬ ਦੀ ਸੂਚਨਾ ਮਿਲਦੇ ਹੀ ਇਲਾਕੇ 'ਚ ਸਨਸਨੀ ਮੱਚ ਗਈ ਹੈ। ਹਿਲੇਰੀ ਦੇ ਪਤੀ ਬਿਲ ਕਲਿੰਟਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਹਿ ਚੁੱਕੇ ਹਨ।‍ ਨਿਯੂਜ਼ ਏਜੰਸੀ ਏਪੀ ਦੇ ਮੁਤਾਬਕ ਕਿਸੇ ਨੇ ਬੰਬ ਪੈਕੇਟ ਵਿਚ ਲੁਕਾ ਕੇ ਰੱਖਿਆ ਹੋਇਆ ਸੀ। ਦੋਹਾਂ ਨੂੰ ਪਾਰਸਲ ਜ਼ਰੀਏ ਬੰਬ ਭੇਜਿਆ ਗਿਆ ਸੀ। ਬੁਧਵਾਰ ਸਵੇਰੇ ਆਉਣ ਵਾਲੀ ਡਾਕ ਦੀ ਜਾਂਚ ਕਰਨ ਵਾਲੀ ਟੈਕਨੀਸ਼ੀਅਨ ਨੂੰ ਪਾਰਸਲ 'ਚ ਵਿਸਫੋਟ ਮਿਲਿਆ।

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਲੀਡਰ ਹਿਲੇਰੀ ਕਲਿੰਟਨ ਦਾ ਘਰ ਹੈ।  ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ। ਹਿਲੇਰੀ ਨੇ 2016 ਵਿਚ ਡੈਮੋਕ੍ਰੇਟਿਕ ਪਾਰਟੀ ਵਲੋਂ ਟਰੰਪ ਦੇ ਵਿਰੁਧ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਿਆ ਸੀ। ਇਸ ਵਿਚ ਉਹ ਹਾਰ ਗਈ ਸੀ।