ਪੁਲਾੜ 'ਚ ਸਭ ਤੋਂ ਪਹਿਲਾਂ ਸੈਰ ਕਰਨ ਵਾਲੇ ਏਲੈਕਸੀ ਲਿਓਨੋਵ ਦੀ ਹੋਈ ਮੌਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਏਲੈਕਸੀ ਲਿਓਨੋਵ ਨੇ ਮਾਸਕੋ ‘ਚ ਲਏ ਆਖਰੀ ਸਾਹ 

Death of Alexei Leonov

ਨਵੀਂ ਦਿੱਲੀ: ਪੁਲਾੜ 'ਚ ਸਭ ਤੋਂ ਪਹਿਲਾਂ ਸੈਰ ਕਰਨ ਵਾਲੇ ਰੂਸੀ ਪੁਲਾੜ ਯਾਤਰੀ ਏਲੈਕਸੀ ਲਿਓਨੋਵ ਦੀ ਸ਼ੁੱਕਰਵਾਰ ਨੂੰ ਮਾਸਕੋ 'ਚ ਮੌਤ ਹੋ ਗਈ। ਦਅਰਸਲ 85 ਸਾਲਾ ਲਿਓਨੋਵ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਸੰਬੰਧ ‘ਚ ਰੂਸੀ ਪੁਲਾੜ ਏਜੰਸੀ ਰੋਸਕੋਮੋਸ ਨੇ ਇਹ ਜਾਣਕਾਰੀ ਦਿੰਦਿਆ ਕਿਹਾ ਕਿ ਏਲੈਕਸੀ ਲਿਓਨੋਵ ਨੂੰ ਦੇਸ਼ ਦਾ ਸਰਬ-ਉੱਚ ਸਨਮਾਨ 'ਹੀਰੋ ਆਫ ਦਿ ਸੋਵੀਅਤ ਯੂਨੀਅਨ' ਨਾਲ ਦੋ ਵਾਰ ਸਨਮਾਨਿਤ ਵੀ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਲਿਓਨੋਵ ਪੁਲਾੜ ਯਾਤਰੀ ਤੋਂ ਇਲਾਵਾ ਲੇਖਕ ਤੇ ਕਲਾਕਾਰ ਵੀ ਸਨ ਅਤੇ ਉਨ੍ਹਾਂ ਰੂਸ ਦੀ ਹਵਾਈ ਫ਼ੌਜ 'ਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ  ਸਨ।ਇਸ ਤੋਂ ਇਲਾਵਾ ਲਿਓਨੋਵ ਪੁਲਾੜ 'ਚ ਜਾਣ ਵਾਲੇ ਪਹਿਲੇ ਵਿਅਕਤੀ ਯੂਰੀ ਗਾਗਰਿਨ ਦੇ ਕਰੀਬੀ ਦੋਸਤ ਵੀ ਸਨ।ਜਿੱਥੇ ਗਾਗਰਿਨ 1961 'ਚ ਪੁਲਾੜ 'ਚ ਪਹੁੰਚੇ ਸਨ। ਉੱਥੇ ਹੀ ਇਸ ਤੋਂ ਚਾਰ ਸਾਲ ਬਾਅਦ ਮਾਰਚ, 1965 'ਚ ਵਾਸਕੋਦ-2 ਮਿਸ਼ਨ ਤਹਿਤ ਲਿਓਨੋਵ ਤੇ ਉਨ੍ਹਾਂ ਦੇ ਸਾਥੀ ਪਾਵੇਲ ਬੇਲਾਯੇਵ ਪੁਲਾੜ ਰਵਾਨਾ ਹੋਏ ਸਨ।

ਕਾਬਲੇਗੌਰ ਹੈ ਕਿ ਇਸ ਮਿਸ਼ਨ ਦੌਰਾਨ 18 ਮਾਰਚ, 1965 ਨੂੰ ਲਿਓਨੋਵ ਪੁਲਾੜ ਯਾਨ ਤੋਂ ਬਾਹਰ ਨਿਕਲੇ ਤੇ 12 ਮਿੰਟ 9 ਸੈਕਿੰਡ ਤਕ ਉਹਨਾਂ ਸੈਰ ਵੀ ਕੀਤੀ। ਵਾਸਕੋਦ 2 ਮਿਸ਼ਨ ਤੇ ਸੈਰ ਕਰਨੀ ਪੂਰੀ ਤਰ੍ਹਾਂ ਸਫ਼ਲ ਰਹੀ ਸੀ ਪਰ ਧਰਤੀ 'ਤੇ ਪਰਤਦੇ ਸਮੇਂ ਸਾਇਬੇਰੀਆ 'ਚ ਯਾਨ ਹਾਦਸਗ੍ਰਸਤ ਹੋ ਗਿਆ ਸੀ। ਜਿਸ ਤੋਂ ਬਾਅਦ ਲਿਓਨੋਵ ਅਤੇ ਹੋਰ ਪੁਲਾੜ ਯਾਤਰੀ ਸਾਇਬੇਰੀਆ ਦੇ ਜੰਗਲਾਂ ਚਲੇ ਗਏ।

ਉੱਥੇ ਹੀ ਲਿਓਨੋਵ ਦੇ ਸਹਾਇਕ ਨੇ ਕਿਹਾ ਕਿ ਲਿਓਨੋਵ ਦੀ ਲੰਬੀ ਬਿਮਾਰੀ ਤੋਂ ਬਾਅਦ ਮਾਸਕੋ ਦੇ ਹਸਪਤਾਲ ‘ਚ ਆਖਰੀ ਸਾਹ ਲਏ ਹਨ।ਦੱਸ ਦੇਈਏ ਕਿ ਲਿਓਨੋਵ ਨੇ ਜੁਲਾਈ, 1975 'ਚ ਸੋਯੂਜ-ਅਪੋਲੋ ਮੁਹਿੰਮ ਤਹਿਤ ਭੇਜੇ ਗਏ ਸੋਯੂਜ ਯਾਨ ਦੀ ਅਗਵਾਈ ਵੀ ਕੀਤੀ ਸੀ। ਇਹ ਅਮਰੀਕਾ ਤੇ ਰੂਸ ਦਾ ਪਹਿਲਾ ਸਾਂਝਾ ਪੁਲਾੜ ਮਿਸ਼ਨ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।