ਅਮਰੀਕਾ: ਅੰਤਰਰਾਜੀ ਮਾਰਗ 'ਤੇ ਸੰਘਣੇ ਧੂੰਏਂ ਕਾਰਨ ਆਪਸ ਵਿਚ ਟਕਰਾਏ 158 ਵਾਹਨ; 7 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

25 ਤੋਂ ਵੱਧ ਲੋਕ ਹੋਏ ਜ਼ਖ਼ਮੀ

Seven killed after smoky ‘superfog’ in Louisiana causes 158-vehicle pileup

 

ਲੂਸੀਆਨਾ: ਅਮਰੀਕਾ ਦੇ ਦੱਖਣੀ ਲੂਸੀਆਨਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਫੈਲੇ ਸੰਘਣੇ ਧੂੰਏਂ (ਸੁਪਰਫੌਗ) ਅਤੇ ਧੁੰਦ ਦੀ ਸੰਘਣੀ ਪਰਤ ਕਾਰਨ ਸੋਮਵਾਰ ਨੂੰ ਕਰੀਬ 158 ਵਾਹਨ ਆਪਸ 'ਚ ਟਕਰਾ ਗਏ, ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਇੱਕੋ ਸਮੇਂ 372 ਜਾਂਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼, ਇੱਕ ਸਾਲ ਤੋਂ ਦਰਜ FIRs ਦਾ ਨਹੀਂ ਕੀਤਾ ਨਿਪਟਾਰਾ

ਲੂਸੀਆਨਾ ਸਟੇਟ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਘਟਨਾ ਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਗਵਰਨਰ ਜੌਹਨ ਬੇਲ ਐਡਵਰਡਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਲਈ ਪ੍ਰਾਰਥਨਾ ਕਰਨ ਅਤੇ ਖੂਨਦਾਨ ਕਰਨ ਲਈ ਅੱਗੇ ਆਉਣ।

ਇਹ ਵੀ ਪੜ੍ਹੋ: ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’

ਨਿਊ ਓਰਲੀਨਜ਼ ਨੇੜੇ ਇੰਟਰਸਟੇਟ-55 'ਤੇ ਵਾਪਰੇ ਇਸ ਹਾਦਸੇ ਦਾ ਦਰਦਨਾਕ ਦ੍ਰਿਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਉਜ਼ ਅਤੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਵਾਹਨ ਆਪਸ ਵਿਚ ਟਕਰਾ ਕੇ ਇਕ ਦੂਜੇ ਦੇ ਉਪਰ ਚੜ੍ਹ ਗਏ, ਜਿਸ ਕਾਰਨ ਉਨ੍ਹਾਂ ਵਿਚ ਅੱਗ ਲੱਗ ਗਈ।

ਇਹ ਵੀ ਪੜ੍ਹੋ: ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗ਼ਾ, ਪੈਰਿਸ ਉਲੰਪਿਕ ’ਚ ਪੱਕਾ ਕੀਤਾ ਅੱਠਵਾਂ ਕੋਟਾ

ਇਸ ਹਾਦਸੇ ਕਾਰਨ ਅੰਤਰਰਾਜੀ-55 'ਤੇ ਲੰਮਾ ਜਾਮ ਲੱਗ ਗਿਆ। ਪੀੜਤਾਂ ਨੂੰ ਮੌਕੇ ਤੋਂ ਕੱਢਣ ਲਈ ਸਕੂਲ ਬੱਸਾਂ ਦੀ ਮਦਦ ਲਈ ਗਈ। ਇਸ ਦੇ ਨਾਲ ਹੀ, ਵਿਜ਼ੀਬਿਲਟੀ ਦੀ ਘਾਟ ਕਾਰਨ, ਅਧਿਕਾਰੀਆਂ ਨੇ ਅੰਤਰਰਾਜੀ-10 ਅਤੇ 24 ਮੀਲ ਲੰਬੀ ਝੀਲ ਪੋਂਚਰਟਰੇਨ ਕਾਜ਼ਵੇਅ ਨੂੰ ਵੀ ਆਵਾਜਾਈ ਲਈ ਬੰਦ ਕਰ ਦਿਤਾ।