ਲੈਫਟੀਨੈਂਟ ਜਨਰਲ ਆਸਿਮ ਮੁਨੀਰ ਹੋਣਗੇ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਹ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ।

Lt Gen Asim Munir named Pakistan's new army chief

 

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਉਹ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ।

ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਬਾਜਵਾ (61) ਨੂੰ 2016 ਵਿਚ ਤਿੰਨ ਸਾਲ ਦੇ ਕਾਰਜਕਾਲ ਲਈ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਮਗਰੋਂ ਉਹਨਾਂ ਨੂੰ 2019 ਵਿਚ ਤਿੰਨ ਸਾਲ ਦਾ ਸੇਵਾ ਵਿਸਤਾਰ ਦਿੱਤਾ ਗਿਆ ਸੀ। ਉਹਨਾਂ ਨੇ ਆਪਣਾ ਕਾਰਜਕਾਲ ਹੋਰ ਵਧਾਉਣ ਦੀ ਬੇਨਤੀ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ।
ਦੱਸ ਦੇਈਏ ਕਿ ਆਸਿਮ 2018-2019 ਵਿਚ 8 ਮਹੀਨਿਆਂ ਲਈ ਆਈਐਸਆਈ ਮੁਖੀ ਰਹੇ ਹਨ। ਇਮਰਾਨ ਖਾਨ ਨੇ ਆਪਣੇ ਕਰੀਬੀ ਸਹਿਯੋਗੀ ਫੈਜ਼ ਹਮੀਦ ਨੂੰ ਆਈਐਸਆਈ ਦਾ ਮੁਖੀ ਬਣਾਇਆ ਸੀ ਅਤੇ ਮੁਨੀਰ ਨੂੰ ਗੁਜਰਾਂਵਾਲਾ ਕੋਰ ਕਮਾਂਡਰ ਵਜੋਂ ਟ੍ਰਾਂਸਫਰ ਕਰ ਦਿੱਤਾ। ਆਸਿਮ ਨੂੰ 2018 ਵਿਚ ਟੂ-ਸਟਾਰ ਜਨਰਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ ਪਰ ਉਹਨਾਂ ਨੇ ਦੋ ਮਹੀਨਿਆਂ ਬਾਅਦ ਇਸ ਪੋਸਟ ਨੂੰ ਜੁਆਇਨ ਕੀਤਾ ਸੀ। ਲੈਫਟੀਨੈਂਟ ਜਨਰਲ ਵਜੋਂ ਉਹਨਾਂ ਦਾ ਚਾਰ ਸਾਲ ਦਾ ਕਾਰਜਕਾਲ 27 ਨਵੰਬਰ ਨੂੰ ਖਤਮ ਹੋਵੇਗਾ।