ਕੋਰੋਨਾ ਮਹਾਂਮਾਰੀ ਨੂੰ ਲੈ ਬਾਇਡਨ ਦਾ ਰੁੱਖ਼ ਸਖ਼ਤ, ਯਾਤਰਾ ਰੋਕਾਂ ਨੂੰ ਬਹਾਲ ਕਰਨਗੇ
ਅਮਰੀਕਾ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਬ੍ਰਿਟੇਨ, ਬ੍ਰਾਜ਼ੀਲ, ਆਇਰਲੈਂਡ...
ਵਾਸ਼ਿੰਗਟਨ: ਅਮਰੀਕਾ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਬ੍ਰਿਟੇਨ, ਬ੍ਰਾਜ਼ੀਲ, ਆਇਰਲੈਂਡ ਤੇ ਯੂਰਪ ਦੇ ਬਹੁਗਿਣਤੀ ਦੇਸ਼ਾਂ ਉਤੇ ਯਾਤਰਾ ਰੋਕਾਂ ਨੂੰ ਫਿਰ ਤੋਂ ਲਾਗੂ ਕਰੇਗਾ। ਵ੍ਹਾਇਟ ਹਾਊਸ ਦੇ ਇਕ ਅਧਇਕਾਰੀ ਨੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਰਾਸ਼ਟਰਪਤੀ ਜੋ ਬਾਇਡਨ ਬ੍ਰਿਟੇਨ, ਬ੍ਰਾਜੀਲ, ਆਇਰਲੈਂਡ ਅਤੇ ਯੂਰਪ ਦੇ ਗੈਰ-ਅਮਰੀਕੀ ਨਾਗਰਿਕਾਂ ਦੀ ਯਾਤਰਾ ਤੇ ਰੋਕਾਂ ਨੂੰ ਫਿਰ ਤੋਂ ਲਾਗੂ ਕਰਨ ਦਾ ਐਲਾਨ ਕਰਨਗੇ।
ਸਾਬਕਾ ਰਾਸ਼ਟਰਪਤੀ ਟਰੰਪ ਨੇ ਹੁਕਮ ਜਾਰੀ ਕੀਤਾ ਸੀ ਕਿ ਇਨ੍ਹਾਂ ਰੋਕਾਂ ਨੂੰ ਹਟਾਇਆ ਜਾਵੇ। ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰਿਐਂਟ ਨੂੰ ਲੈ ਕੇ ਚਿਤਾਵਨੀ ਨੂੰ ਲੈ ਬਾਇਡਨ ਸੋਮਵਾਰ ਨੂੰ ਦੱਖਣੀ ਅਫ਼ਰੀਕਾ ਦੀ ਯਾਤਰਾ ਕਰਨ ਵਾਲਿਆਂ ਉਤੇ ਰੋਕਾਂ ਨੂੰ ਵੀ ਵਧਾਉਣਗੇ। ਵਿਸ਼ਵ ਮਹਾਂਮਾਰੀ ਨਾਲ ਲੜਨ ਦੇ ਲਈ ਬਾਇਡਨ ਨੇ ਪਿਛਲੇ ਹਫ਼ਤੇ ਮਾਸਕ ਪਾਉਣ ਸੰਬੰਧੀ ਨਿਯਮਾਂ ਨੂੰ ਸਖ਼ਤ ਕੀਤਾ ਅਤੇ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਕੁਆਰਟੀਨ ਕਰਨ ਦਾ ਹੁਕਮ ਦਿੱਤਾ ਸੀ।
ਬਾਇਡਨ ਨੇ ਹਾਲ ਹੀ ‘ਚ ਕਿਹਾ ਕਿ ਕੋਵਿਡ-19 ਨਾਲ ਮਰਨ ਵਾਲਿਆਂਅ ਦੀ ਗਿਣਤੀ ਅਗਲੇ ਮਹੀਨੇ 4.20 ਲੱਖ ਤੋਂ ਵਧਕੇ 5 ਲੱਖ ਹੋ ਸਕਦੀ ਹੈ ਤੇ ਅਜਿਹੇ ਸਖ਼ਤ ਕਦਮ ਚੁਕਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਐਮਰਜੈਂਸੀ ਦੇ ਦੌਰ ‘ਚ ਹੈ। ਡੋਨਾਲਡ ਟਰੰਪ ਨੇ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਸਮੇਂ ਪਹਿਲਾਂ ਹੁਕਮ ਜਾਰੀ ਕੀਤਾ।
ਇਸ ਹੁਕਮ ਦੇ ਅਨੁਸਾਰ ਬ੍ਰਿਟੇਨ, ਬ੍ਰਾਜੀਲ, ਆਇਰਲੈਂਡ ਉਤੇ ਲੱਗੇ ਯਾਤਰਾ ਰੋਕਾਂ ਨੂੰ ਹਟਾ ਦਿੱਤਾ ਜਾਵੇਗਾ। ਇਹ ਹੁਕਮ 26 ਜਨਵਰੀ ਤੋਂ ਲਾਗੂ ਹੋ ਜਾਣਗੇ। ਹਾਲਾਂਕਿ, ਬਾਇਡਨ ਪ੍ਰਸ਼ਾਸਨ ਨੇ ਇਸਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਯਾਤਰਾ ਰੋਕਾਂ ਨੂੰ ਨਹੀਂ ਹਟਾਇਆ ਜਾਵੇਗਾ।