ਧਰਤੀ ‘ਤੇ ਸੱਤ ਨਹੀਂ 8 ਹਨ ਕੁੱਲ ਮਹਾਂਦੀਪ, ਵਿਗਿਆਨਕਾਂ ਨੇ ਬਣਾਇਆ ਨਵਾਂ ਨਕਸ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨਕਾਂ ਵੱਲੋਂ ਇਕ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਧਰਤੀ ‘ਤੇ ਸੱਤ ਨਹੀਂ ਬਲਕਿ ਅੱਠ ਮਹਾਂਦੀਪ ਹਨ।

Continents on earth

ਨਵੀਂ ਦਿੱਲੀ: ਵਿਗਿਆਨਕਾਂ ਵੱਲੋਂ ਇਕ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਧਰਤੀ ‘ਤੇ ਸੱਤ ਨਹੀਂ ਬਲਕਿ ਅੱਠ ਮਹਾਂਦੀਪ ਹਨ। ਅੱਠਵਾਂ ਮਹਾਂਦੀਪ ਸਮੁੰਦਰ ਦੇ ਅੰਦਰ ਸਮਾਇਆ ਹੋਇਆ ਹੈ। ਇਹ ਮਹਾਂਦੀਪ ਆਸਟ੍ਰੇਲੀਆ ਦੇ ਦੱਖਣੀ ਪੂਰਬੀ ਵਾਲੇ ਪਾਸੇ ਅਤੇ ਨਿਊਜ਼ੀਲੈਂਢ ਦੇ ਉੱਪਰ ਹੈ। ਹੁਣ ਵਿਗਿਆਨਕਾਂ ਨੇ ਇਸ ਦਾ ਨਵਾਂ ਨਕਸ਼ਾ ਬਣਾਇਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ 50 ਲੱਖ ਵਰਗ ਕਿਲੋਮੀਟਰ ਫੈਲਿਆ ਹੈ।

ਯਾਨੀ ਇਹ ਭਾਰਤ ਦੇ ਖੇਤਰਫਲ ਤੋਂ ਕਰੀਬ 17 ਲੱਖ ਵਰਗ ਕਿਲੋਮੀਟਰ ਵੱਡਾ ਹੈ। ਭਾਰਤ ਦਾ ਖੇਤਰਫਰ 32.87 ਲੱਖ ਵਰਗ ਕਿਲੋਮੀਟਰ ਹੈ। ਇਸ ਅੱਠਵੇਂ ਮਹਾਂਦੀਪ ਦਾ ਨਾਮ ਜੀਲੈਂਡੀਆ ਹੈ। ਵਿਗਿਆਨਕਾਂ ਨੇ ਦੱਸਿਆ ਕਿ ਇਹ ਕਰੀਬ 2.30 ਕਰੋੜ ਸਾਲ ਪਹਿਲਾਂ ਸੁਮੰਦਰ ਵਿਚ ਡੁੱਬ ਗਿਆ ਸੀ। ਜੀਲੈਂਡੀਆ ਸੁਪਰਕਾਂਟੀਨੈਂਟ ਗੋਂਡਵਾਨਾਲੈਂਡ ਨਾਲੋਂ 7.90 ਕਰੋੜ ਸਾਲ ਪਹਿਲਾਂ ਟੁੱਟਿਆ ਸੀ। ਇਸ ਮਹਾਂਦੀਪ ਸਬੰਧੀ ਪਹਿਲੀ ਵਾਰ ਤਿੰਨ ਸਾਲ ਪਹਿਲਾਂ ਪਤਾ ਚੱਲਿਆ ਸੀ। ਉਦੋਂ ਤੋਂ ਇਸ ‘ਤੇ ਵਿਗਿਆਨੀ ਖੋਜ ਕਰ ਰਹੇ ਹਨ।

ਹੁਣ ਨਿਊਜ਼ੀਲੈਂਡ ਦੇ ਵਿਗਿਆਨਕਾਂ ਨੇ ਇਸ ਦਾ ਟੈਕਟੋਨਿਕ ਅਤੇ ਬੈਥੀਮੈਟ੍ਰਿਕ ਨਕਸ਼ਾ ਤਿਆਰ ਕੀਤਾ ਹੈ ਤਾਂ ਜੋ ਇਸ ਨਾਲ ਜੁੜੀਆਂ ਗਤੀਵਿਧੀਆਂ ਅਤੇ ਸਮੁੰਦਰੀ ਜਾਣਕਾਰੀਆਂ ਬਾਰੇ ਪਤਾ ਕੀਤਾ ਜਾ ਸਕੇ। ਜੀਐਨਐਲ ਸਾਇੰਸ ਦੇ ਜਿਓਲਾਜਿਸਟ ਨਿਕ ਮੋਰਟਾਈਮਰ ਨੇ ਕਿਹਾ ਕਿ ਇਹ ਨਕਸ਼ੇ ਸਾਨੂੰ ਦੁਨੀਆ ਬਾਰੇ ਦੱਸਦੇ ਹਨ। ਇਹ ਬੇਹੱਦ ਖ਼ਾਸ ਹਨ। ਇਹ ਇਕ ਵੱਡੀ ਵਿਗਿਆਨਕ ਪ੍ਰਾਪਤੀ ਹੈ। ਨਿਕ ਨੇ ਦੱਸਿਆ ਕਿ ਅੱਠਵੇਂ ਮਹਾਂਦੀਪ ਦਾ ਕੰਸੈਪਟ 1995 ਵਿਚ ਆਇਆ ਸੀ ਪਰ ਇਸ ਨੂੰ ਖੋਜਣ ਵਿਚ 2017 ਤੱਕ ਸਮਾਂ ਲੱਗਿਆ ਅਤੇ ਫਿਰ ਇਸ ਨੂੰ ਅੱਠਵੇਂ ਮਹਾਂਦੀਪ ਦੀ ਮਾਨਤਾ ਦਿੱਤੀ ਗਈ।

ਜੀਲੈਂਡੀਆ ਪ੍ਰਸ਼ਾਂਤ ਮਹਾਸਾਗਰ ਦੇ ਅੰਦਰ 3800 ਫੁੱਟ ਦੀ ਡੂੰਘਾਈ ਵਿਚ ਮੌਜੂਦ ਹੈ। ਨਵੇਂ ਨਕਸ਼ੇ ਤੋਂ ਇਹ ਪਤਾ ਚੱਲਿਆ ਹੈ ਕਿ ਜੀਲੈਂਡੀਆ ਵਿਚ ਬੇਹੱਦ ਉੱਚੀ-ਨੀਵੀਂ ਜ਼ਮੀਨ ਹੈ। ਕਈ ਥਾਵਾਂ ‘ਤੇ ਬੇਹੱਦ ਉੱਚੇ ਪਹਾੜ ਹਨ ਤਾਂ ਕਈ ਥਾਵਾਂ ‘ਤੇ ਡੂੰਘੀਆਂ ਘਾਟੀਆਂ ਹਨ। ਜੀਲੈਂਡੀਆ ਦਾ ਪੂਰਾ ਹਿੱਸਾ ਸਮੁੰਦਰ ਦੇ ਅੰਦਰ ਹੈ ਪਰ ਲਾਰਡ ਹੋਵੇ ਆਈਲੈਂਡ ਦੇ ਕੋਲ ਬਾਲਸ ਪਿਰਾਮਿਡ ਨਾਮ ਦੀ ਚੱਟਾਨ ਸਮੁੰਦਰ ਤੋਂ ਬਾਹਰ ਨਿਕਲੀ ਹੋਈ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸਮੁੰਦਰ ਦੇ ਹੇਠਾਂ ਇਕ ਹੋਰ ਮਹਾਂਦੀਪ ਹੈ।