ਏ ਵਈਕੁੰਦਰਾਜਨ ਦੇ 100 ਟਿਕਾਣਿਆ ਤੇ ਇਨਕਮ ਟੈਕਸ ਦੀ ਛਾਪੇਮਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਮਿਲਨਾਡੂ ਵਿਚ ਗ਼ੈਰਕਾਨੂੰਨੀ ਖੁਦਾਈ ਦੇ ਇਲਜ਼ਾਮ 'ਚ ਏ ਵਈਕੁੰਦਰਾਜਨ ਦੀ ਫੈਕਟਰੀ ਵਵ ਮਿਨਰਲਜ਼ 'ਤੇ ਇਨਕਮ ਟੈਕਸ  ਦੇ ਅਧਿਕਾਰੀਆਂ ਨੇ ਛਾਪੇ ਮਾਰੀ ਕੀਤੀ ਹੈ...

Income Tax raids at VV Minerals

ਚੈਨਈ (ਭਾਸ਼ਾ): ਤਾਮਿਲਨਾਡੂ ਵਿਚ ਗ਼ੈਰਕਾਨੂੰਨੀ ਖੁਦਾਈ ਦੇ ਇਲਜ਼ਾਮ 'ਚ ਏ ਵਈਕੁੰਦਰਾਜਨ ਦੀ ਫੈਕਟਰੀ ਵਵ ਮਿਨਰਲਜ਼ 'ਤੇ ਇਨਕਮ ਟੈਕਸ  ਦੇ ਅਧਿਕਾਰੀਆਂ ਨੇ ਛਾਪੇ ਮਾਰੀ ਕੀਤੀ ਹੈ।ਜਿਸ ਦੇ ਚਲਦਿਆਂ ਏ ਵਈਕੁੰਦਰਾਜਨ ਦੀ ਫੈਕਟਰੀ ਵੀਵੀ ਮਿਨਰਲਜ਼ 'ਚ ਚਾਰੇ ਪਾਸੇ ਭਾਜੜਾ ਪੈ ਗਈਆਂ ਹਨ ਤੇ ਨਾਲ ਹੀ ਸੂਬੇ ਵਿਚ ਹੀ ਵਈਕੁੰਦਰਾਜਨ ਦੇ 100 ਵੱਖ-ਵੱਖ ਲੋਕੇਸ਼ਨਾਂ ਤੇ ਜਾਂਚ ਜਾਰੀ ਹੈ।

ਦੱਸ ਦਈਏ ਕਿ ਵਈਕੁੰਦਰਾਜਨ  ਦੇ ਵੱਡੇ ਅਦਾਰੇ 'ਤੇ ਗ਼ੈਰਕਾਨੂੰਨੀ ਖੁਦਾਈ ਦਾ ਇਲਜ਼ਾਮ ਹੈ।ਉਨ੍ਹਾਂ ਦੀ ਕੰਪਨੀ ਵਲੋਂ ਵਵ ਮਿਨਰਲਸ ਵਿਸ਼ੇਸ ਖਣਿਜ ਜਿਵੇਂ ਗਾਰਨੇਟ ,ਇਲਮੇਨਾਇਟ ਅਤੇ ਰੂਟਾਇਲ ਦਾ ਦੇਸ਼ ਵਿਚ ਸਭ ਤੋਂ ਜ਼ਿਆਦਾ ਨਿਰਯਾਤ ਕੀਤਾ ਜਾਂਦਾ ਹੈ।  ਦੱਸ ਦਈਏ ਕਿ ਇਕ ਸਚਾਈ ਇਹ ਵੀ ਹੈ ਕਿ ਦੇਸ਼ ਵਿਚ ਖਣਿਜ ਮਿਨਰਲਜ਼  ਦੇ ਕੁਲ 64 ਲਾਇਸੈਂਸਾਂ ਵਿਚੋਂ 45 ਤਾਂ ਵਈਕੁੰਦਰਾਜਨ ਦੇ ਪਰਿਵਾਰ ਦੇ ਕੋਲ ਹੀ ਹਨ ਤੇ ਇਹਨਾਂ ਵਿਚੋਂ ਜ਼ਿਆਦਾਤਰ ਉਨ੍ਹਾਂ ਦੇ ਭਰਾਵਾਂ ਦੇ ਕੋਲ ਵੀ ਹਨ।  ਜ਼ਿਕਰਯੋਗ ਹੈ ਕਿ ਵਈਕੁੰਦਰਾਜਨ ਦੇ ਖਿਲਾਫ਼ 200 ਅਪਰਾਧਿਕ ਮੁਕੱਦਮੇ ਤੇ ਘੱਟੋ ਘੱਟ 150  ਸਿਵਲ ਕੇਸ ਚਲਾਏ ਜਾ ਰਹੇ ਹਨ।