ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਨੇ ਖੋਲ੍ਹੇ ਦਰਵਾਜੇ,ਬਿਨ੍ਹਾਂ ਵੀਜ਼ੇ ਦੇ ਭਾਰਤੀਆਂ ਨੂੰ ਮਿਲੇਗੀ ਐਂਟਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਜਾਣ ਲਈ ਭਾਰਤੀਆਂ ਨੂੰ ਹੁਣ ਵੀਜ਼ੇ ਦੀ ਲੋੜ ਨਹੀਂ ਪਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸਨਾਰੋ...

Brazil Drops Visa

ਸਾਓ ਪੋਲੋ :ਦੁਨੀਆਂ ਦੇ ਪੰਜਵੇਂ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਜਾਣ ਲਈ ਭਾਰਤੀਆਂ ਨੂੰ ਹੁਣ ਵੀਜ਼ੇ ਦੀ ਲੋੜ ਨਹੀਂ ਪਵੇਗੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸਨਾਰੋ ਨੇ ਵੀਜ਼ਾ ਪਾਲਿਸੀ ਵਿਚ ਤਬਦੀਲੀ ਦਾ ਐਲਾਨ ਕੀਤਾ ਹੈ। ਬੋਲਸਨਾਰੋ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਨੇ ਚੀਨੀ ਅਤੇ ਭਾਰਤੀ ਸੈਲਾਨੀਆਂ ਜਾਂ ਕਾਰੋਬਾਰੀ ਸ਼੍ਰੇਣੀ ਦੇ ਲੋਕਾਂ ਲਈ ਆਪਣੀ ਵੀਜ਼ਾ ਪਾਲਿਸੀ ਵਿਚ ਸ਼ਰਤਾਂ ਨੂੰ ਘੱਟ ਕੀਤਾ ਹੈ। 

ਇੱਥੇ ਦੱਸ ਦਈਏ ਕਿ ਬੋਲਸਨਾਰੋ ਸਾਲ ਦੇ ਸ਼ੁਰੂ ਵਿਚ ਸੱਤਾ ਵਿਚ ਆਏ ਸਨ ਅਤੇ ਉਨ੍ਹਾਂ ਨੇ ਕਈ ਵਿਕਸਿਤ ਦੇਸ਼ਾਂ ਨਾਲ ਵੀਜ਼ਾ ਸ਼ਰਤਾਂ ਨੂੰ ਘੱਟ ਕਰਨ ਦੀ ਨੀਤੀ ਬਣਾਈ ਸੀ ਪਰ ਹਾਲ ਹੀ ਵਿਚ ਚੀਨ ਦੀ ਅਧਿਕਾਰਕ ਯਾਤਰਾ ਦੌਰਾਨ ਕੀਤਾ ਗਿਆ ਇਹ ਪਹਿਲਾ ਐਲਾਨ ਹੈ,ਜਿਸ ਨੇ ਇਸ ਨੀਤੀ ਦਾ ਵਿਕਾਸਸ਼ੀਲ ਦੇਸ਼ਾਂ ਲਈ ਵਿਸਥਾਰ ਕੀਤਾ ਹੈ।

ਇਸ ਸਾਲ ਦੇ ਸ਼ੁਰੂ ਵਿਚ ਬ੍ਰਾਜ਼ੀਲ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਦੇ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਖਤਮ ਕਰ ਦਿੱਤਾ ਸੀ। ਭਾਵੇਂਕਿ ਉਨ੍ਹਾਂ ਦੇਸ਼ਾਂ ਨੇ ਬ੍ਰਾਜ਼ੀਲ ਦੇ ਨਾਗਰਿਕਾਂ ਲਈ ਆਪਣੀਆਂ ਵੀਜ਼ਾ ਸ਼ਰਤਾਂ ਨੂੰ ਬੰਦ ਨਹੀਂ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।