ਦੁਨੀਆ ਦੇ ਸਭ ਤੋਂ ਮੋਟੇ ਲੜਕੇ ਨੇ 4 ਸਾਲ ਵਿਚ ਘਟਾਇਆ 110 ਕਿਲੋ ਵਜ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

193 ਕਿਲੋਗ੍ਰਾਮ ਵਜ਼ਨ ਦੇ ਨਾਲ ਕਿਸੇ ਸਮੇਂ ਦੁਨੀਆਂ ਦੇ ਸਭ ਤੋਂ ਮੋਟੇ ਲੜਕੇ ਕਹੇ ਜਾਣ ਵਾਲੇ ਇੰਡੋਨੇਸ਼ੀਆ ਦੇ ਆਰਿਆ ਪਰਮਾਨਾ ਨੇ 110 ਕਿਲੋਗ੍ਰਾਮ ਵਜ਼ਨ ਘੱਟ ਕੀਤਾ ਹੈ।

Photo

ਜਕਾਰਤਾ: 193 ਕਿਲੋਗ੍ਰਾਮ ਵਜ਼ਨ ਦੇ ਨਾਲ ਕਿਸੇ ਸਮੇਂ ਦੁਨੀਆਂ ਦੇ ਸਭ ਤੋਂ ਮੋਟੇ ਲੜਕੇ ਕਹੇ ਜਾਣ ਵਾਲੇ ਇੰਡੋਨੇਸ਼ੀਆ ਦੇ ਆਰਿਆ ਪਰਮਾਨਾ ਨੇ 110 ਕਿਲੋਗ੍ਰਾਮ ਵਜ਼ਨ ਘੱਟ ਕੀਤਾ ਹੈ। 14 ਸਾਲ ਦੇ ਆਰਿਆ ਪਰਮਾਨਾ ਨੇ 4 ਸਾਲ ਵਿਚ ਇਹ ਟੀਚਾ ਹਾਸਲ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਟ੍ਰੇਨਰ ਨੇ ਆਰੀਆ ਦੀ ਫੋਟੋ ਸ਼ੇਅਰ ਕੀਤੀ ਹੈ।

 

ਉੱਥੇ ਹੀ ਉਹਨਾਂ ਦੇ ਪਿਤਾ ਨੇ ਕਿਹਾ ਬੈਰੀਏਟ੍ਰਿਕ ਸਰਜਰੀ, ਡਾਈਟ ਅਤੇ ਨਿਯਮਤ ਕਸਰਤ ਨਾਲ ਆਰੀਆ ਨੇ ਵਜ਼ਨ ਘੱਟ ਕੀਤਾ ਹੈ। ਆਰੀਆ ਦੀ ਇਕ ਸਰਜਰੀ ਹੋ ਗਈ ਹੈ ਅਤੇ ਉਸ ਦੇ ਸਰੀਰ ਤੋਂ ਫਾਲਤੂ ਚਰਬੀ ਹਟਾਉਣ ਲਈ ਘੱਟੋ-ਘੱਟ 2 ਹੋਰ ਸਰਜਰੀਆਂ ਹੋਣਗੀਆਂ। 49 ਸਾਲ ਦੇ ਟ੍ਰੇਨਰ ਨੇ ਆਰੀਆ ਨਾਲ ਪਹਿਲੀ ਮੁਲਾਕਾਤ ਦਾ ਵੀਡੀਓ ਸ਼ੇਅਰ ਕੀਤਾ ਹੈ।

ਇਹ ਮੁਲਾਕਾਤ 2016 ਵਿਚ ਹੋਈ ਸੀ। ਉਸ ਸਮੇਂ ਉਹਨਾਂ ਦਾ ਵਜ਼ਨ 193 ਕਿਲੋਗ੍ਰਾਮ ਸੀ ਅਤੇ ਉਮਰ 10 ਸਾਲ ਦੀ। ਟ੍ਰੇਨਰ ਨੇ ਦੱਸਿਆ ਕਿ ਜਦੋਂ ਉਸ ਕੋਲ ਆਰਿਆ ਆਇਆ ਸੀ ਤਾਂ ਉਲ ਨੇ ਉਸ ਦੇ ਮਾਤਾ-ਪਿਤਾ ਨੂੰ ਆਰਿਆ ਦੇ ਰੋਜ਼ਾਨਾ ਆਹਾਰ ਨੂੰ ਸੰਤੁਲਿਤ ਕਰਨ ਲਈ ਕਿਹਾ। ਇਸ ਦੇ ਨਾਲ ਹੀ ਆਰਿਆ ਨੂੰ ਲਗਾਤਾਰ ਉਤਸ਼ਾਹਤ ਕੀਤਾ ਗਿਆ।

ਮੀਡੀਆ ਰਿਪੋਰਟ ਮੁਤਾਬਕ ਇਕ ਸਰਜਰੀ ਤੋਂ ਬਾਅਦ ਆਰਿਆ ਦਾ ਵਜ਼ਨ ਤੇਜ਼ੀ ਨਾਲ ਘਟਣ ਲੱਗਿਆ ਅਤੇ 150 ਤੋਂ 87 ਕਿਲੋਗ੍ਰਾਮ ‘ਤੇ ਆ ਗਿਆ। ਹੁਣ ਉਸ ਦਾ ਵਜ਼ਨ 83 ਕਿਲੋਗ੍ਰਾਮ ਹੈ। ਹੁਣ ਉਸ ਇਸ ਨੂੰ ਵੀ ਘੱਟ ਕਰਨਾ ਚਾਹੁੰਦਾ ਹੈ। ਆਰਿਆ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਸ ਦਾ ਵਜ਼ਨ ਜਨਮ ਸਮੇਂ ਸਾਢੇ 3 ਕਿਲੋਗ੍ਰਾਮ ਸੀ। ਜਦੋਂ ਉਹ 10 ਸਾਲ ਦਾ ਹੋਇਆ ਤਾਂ ਉਸ ਦਾ ਵਜ਼ਨ 193 ਕਿਲੋਗ੍ਰਾਮ ਤੱਕ ਪਹੁੰਚ ਗਿਆ।