IPL 2021: ਦਿਲਚਸਪ ਮੁਕਾਬਲੇ ਵਿਚ Punjab Kings ਨੇ SRH ਨੂੰ 5 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਤੋਂ ਪਹਿਲਾਂ ਵੀ IPL 2020 ਵਿਚ, ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 126 ਦੌੜਾਂ ਦਾ ਬਚਾਅ ਕੀਤਾ ਸੀ।

Punjab Kings beat SRH by 5 runs

 

ਸ਼ਾਰਜਾਹ: ਸ਼ਾਰਜਾਹ ਵਿਚ ਖੇਡੇ ਗਏ IPL 2021 ਦੇ 37 ਵੇਂ ਮੈਚ ਵਿਚ, ਪੰਜਾਬ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ (PBKS vs SRH) ਨੂੰ 5 ਦੌੜਾਂ ਨਾਲ ਹਰਾ ਕੇ ਇਤਿਹਾਸ ਦੁਹਰਾਇਆ ਹੈ। ਪਹਿਲਾਂ ਖੇਡਣ ਤੋਂ ਬਾਅਦ ਪੰਜਾਬ ਨੇ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 125 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਮਜ਼ਬੂਤ ਬੱਲੇਬਾਜ਼ਾਂ ਨਾਲ ਸੱਜੀ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ ਵਿਚ 7 ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੇ ਜੇਸਨ ਹੋਲਡਰ (Jason Holder) ਨੇ 29 ਗੇਂਦਾਂ ਵਿਚ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 47 ਦੌੜਾਂ ਦੀ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਹੋਰ ਪੜ੍ਹੋ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਨਜ਼ਰ ਆਇਆ ਮਸਤ ਮੌਲਾ ਅੰਦਾਜ਼, ਪੁਰਾਣੇ ਬੇਲੀਆਂ ਨਾਲ ਲਗਾਈ ਮਹਿਫ਼ਲ

ਇਸ ਸੀਜ਼ਨ ਵਿਚ 10 ਮੈਚਾਂ ਵਿਚ ਪੰਜਾਬ ਦੀ ਇਹ ਚੌਥੀ ਜਿੱਤ ਹੈ। ਇਸ ਨਾਲ ਉਹ 8 ਅੰਕਾਂ ਦੇ ਨਾਲ ਅੰਕ ਸੂਚੀ ਵਿਚ ਪੰਜਵੇਂ ਨੰਬਰ 'ਤੇ ਆ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀ ਪਲੇਅ-ਆਫ (Play Off) ਵਿਚ ਪਹੁੰਚਣ ਦੀ ਉਮੀਦ ਅਜੇ ਵੀ ਬਰਕਰਾਰ ਹੈ। ਇਸ ਤੋਂ ਪਹਿਲਾਂ ਵੀ IPL 2020 ਵਿਚ, ਪੰਜਾਬ ਕਿੰਗਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ 126 ਦੌੜਾਂ ਦਾ ਬਚਾਅ ਕੀਤਾ ਸੀ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ IPL ਦੇ ਇਤਿਹਾਸ ਵਿਚ ਆਪਣੇ ਦੂਜੇ ਸਭ ਤੋਂ ਘੱਟ ਸਕੋਰ ਦਾ ਬਚਾਅ ਕੀਤਾ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ।

ਹੋਰ ਪੜ੍ਹੋ: ਅੱਜ ਸ਼ਾਮ 4:30 ਵਜੇ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ, 7 ਨਵੇਂ ਚਿਹਰੇ ਕੀਤੇ ਗਏ ਸ਼ਾਮਲ

ਹੋਰ ਪੜ੍ਹੋ: ਬਠਿੰਡਾ 'ਚ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ CM ਚੰਨੀ

ਮੁਹੰਮਦ ਸ਼ਮੀ (Muhammad Shami) ਨੇ ਪੰਜਾਬ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਆਪਣੇ ਚਾਰ ਓਵਰਾਂ ਵਿਚ ਸਿਰਫ਼ 14 ਦੌੜਾਂ ਦੇ ਕੇ ਦੋ ਅਹਿਮ ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਵੀ ਬਿਸ਼ਨੋਈ (Ravi Bishnoi) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਆਪਣੇ ਚਾਰ ਓਵਰਾਂ ਵਿਚ ਸਿਰਫ਼ 24 ਦੌੜਾਂ ਦੇ ਕੇ ਤਿੰਨ ਵਿਕਟ ਲਈਆਂ। ਜਦੋਂ ਕਿ ਅਰਸ਼ਦੀਪ ਸਿੰਘ (Arshdeep Singh) ਨੂੰ ਇਕ ਸਫ਼ਲਤਾ ਪ੍ਰਾਪਤ ਹੋਈ।