ਸੱਭ ਤੋਂ ਵੱਧ ਮਿਸ ਵਰਲਡ ਦੇਣ ਵਾਲੇ ਦੇਸ਼ ਦੀਆਂ ਜ਼ਿਆਦਾਤਰ ਔਰਤਾਂ ਜਿਸਮ ਵੇਚਣ ਲਈ ਮਜਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੇਨੇਜ਼ੁਏਲਾ ਇਕ ਅਜਿਹਾ ਦੇਸ਼ ਹੈ ਜਿਨ੍ਹੇ ਹੁਣ ਤੱਕ ਸੱਭ ਤੋਂ ਵੱਧ ਮਿਸ ਵਰਲਡ ਯਾਨੀ ਵਿਸ਼ਵ ਸੁੰਦਰੀਆਂ ਦਿਤੀਆਂ ਹਨ ਪਰ ਹੁਣ ਇੱਥੇ ਔਰਤਾਂ ਅਪਣਾ ਜਿਸਮ ਵੇਚਣ ਲਈ ...

Women compel to sell body

ਵੇਨੇਜ਼ੁਏਲਾ ਇਕ ਅਜਿਹਾ ਦੇਸ਼ ਹੈ ਜਿਨ੍ਹੇ ਹੁਣ ਤੱਕ ਸੱਭ ਤੋਂ ਵੱਧ ਮਿਸ ਵਰਲਡ ਯਾਨੀ ਵਿਸ਼ਵ ਸੁੰਦਰੀਆਂ ਦਿਤੀਆਂ ਹਨ ਪਰ ਹੁਣ ਇੱਥੇ ਔਰਤਾਂ ਅਪਣਾ ਜਿਸਮ ਵੇਚਣ ਲਈ ਮਜਬੂਰ ਹੋ ਗਈਆਂ ਹਨ। ਇਹਨਾਂ ਵਿਚੋਂ ਕਈ ਔਰਤਾਂ ਤਾਂ ਪਹਿਲਾਂ ਸਿਖਿਅਕ ਅਤੇ ਪੁਲਿਸ ਅਧਿਕਾਰੀ ਵਰਗੇ ਅਹਿਮ ਅਹੁਦਿਆਂ 'ਤੇ ਵੀ ਰਹਿ ਚੁੱਕੀਆਂ ਹਨ ਪਰ ਵੇਨੇਜ਼ੁਏਲਾ ਆਰਥਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਅਤੇ ਇਥੇ ਸੱਭ ਤੋਂ ਮੁਸ਼ਕਲ ਹਾਲਾਤ ਔਰਤਾਂ ਲਈ ਪੈਦਾ ਹੋ ਗਏ ਹਨ। ਇਹ ਔਰਤਾਂ ਨੌਕਰੀ ਅਤੇ ਪੈਸਿਆਂ ਦੀ ਤਲਾਸ਼ ਵਿਚ ਅਪਣਾ ਘਰ ਛੱਡ ਬਾਹਰ ਜਾਣ ਲਈ ਮਜਬੂਰ ਹਨ।

ਇਨਹਾਂ 'ਚ ਜ਼ਿਆਦਾਤਰ ਔਰਤਾਂ ਕੋਲ ਕੋਈ ਪਹਿਚਾਣ ਪੱਤਰ ਨਹੀਂ ਹੈ ਇਸ ਲਈ ਇਹ ਔਰਤਾਂ ਹੁਣ ਕੋਲੰਬੀਆ ਵਿਚ ਦੇਹ ਵਪਾਰ ਦੇ ਧੰਧੇ ਵਿਚ ਸ਼ਾਮਲ ਹੋ ਗਈਆਂ ਹਨ। ਇਹਨਾਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਹਨਾਂ ਵਿਚੋਂ ਕਈ ਔਰਤਾਂ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਵੀ ਕੀਤੀ ਹੈ। ਤਿੰਨ ਬੱਚਿਆਂ ਦੀ ਮਾਂ 30 ਸਾਲ ਦੀ ਪੈਟਰੀਕਾ ਨੇ ਦੱਸਿਆ ਕਿ ਇਕ ਸ਼ਰਾਬੀ ਨੌਜਵਾਨ ਨੇ ਉਨ੍ਹਾਂ ਦੇ  ਨਾਲ ਕੁੱਟ ਮਾਰ ਕੀਤੀ, ਉਨ੍ਹਾਂ ਦਾ ਬਲਾਤਕਾਰ ਕੀਤਾ ਅਤੇ

ਉਨ੍ਹਾਂ ਦੇ ਨਾਲ ਅਨਨੈਚੁਰਲ ਤਰੀਕੇ ਨਾਲ ਸਬੰਧ ਵੀ ਬਣਾਏ ਪਰ ਫਿਰ ਵੀ ਉਹ ਕਾਲਾਮਾਰ ਸ਼ਹਿਰ ਵਿਚ ਹੁਣੇ ਵੀ ਇਸ ਧੰਧੇ ਨਾਲ ਜੁਡ਼ੀਆਂ ਹੋਈਆਂ ਹਨ। ਇਸ ਕੰਮ ਵਿਚ ਕੁੱਝ ਅਜਿਹੇ ਗਾਹਕ ਮਿਲਦੇ ਹਨ ਜੋ ਤੁਹਾਡੇ ਨਾਲ ਕਾਫ਼ੀ ਮਾੜਾ ਵਰਤਾਅ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਦਿਨ ਮੈਂ ਰੱਬ ਤੋਂ ਅਰਦਾਸ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਉਹ ਸਾਡੇ ਲਈ ਚੰਗੇ ਹਨ ਕਿਉਂਕਿ ਉਹ ਸਾਨੂੰ ਪੈਸੇ ਦਿੰਦੇ ਹਨ। ਇਹਨਾਂ ਵਿਚੋਂ ਇਕ ਇਤਹਾਸ ਅਤੇ ਭੂਗੋਲ ਵਿਸ਼ੇ ਦੀ ਸਿਖਿਅਕ ਦਾ ਕਹਿਣਾ ਹੈ ਕਿ ਵੇਨੇਜ਼ੁਏਲਾ ਵਿਚ ਕਈ ਆਰਥਕ ਪਰੇਸ਼ਾਨੀਆਂ ਹਨ।

ਉਥੇ ਉਹ ਇਨ੍ਹੇ ਘੱਟ ਪੈਸੇ ਕਮਾਉਂਦੀ ਸੀ ਕਿ ਉਹ ਖਾਣ ਲਈ ਇਕ ਪੈਕੇਟ ਪਾਸਤਾ ਵੀ ਨਹੀਂ ਖਰੀਦ ਸਕਦੀ ਸੀ। 26 ਸਾਲ ਦੀ ਇਸ ਮਹਿਲਾ ਨੇ ਦੱਸਿਆ ਕਿ ਫਰਵਰੀ ਵਿਚ ਉਨ੍ਹਾਂ ਨੇ ਵੇਨੇਜ਼ੁਏਲਾ ਛੱਡ ਦਿਤਾ ਅਤੇ ਕੋਲੰਬੀਆ ਪਹੁੰਚ ਗਈ। ਮਹਿਲਾ ਨੇ ਦੱਸਿਆ ਕਿ ਬਾਅਦ ਵਿਚ ਉਹ ਕਾਲਾਮਾਰ ਆ ਗਈ। ਤੁਹਾਨੂੰ ਦੱਸ ਦਈਏ ਕਿ ਕਾਲਾਮਾਰ ਵਿਚ ਡਰਗ ਟਰੈਫਿਕਿੰਗ ਅਤੇ ਹੋਰ ਗੈਰਕਾਨੂਨੀ ਧੰਧੇ ਕਾਫ਼ੀ ਮਸ਼ਹੂਰ ਹਨ। ਕਾਲਾਮਾਰ ਇਲਾਕਾ ਦਹਾਕਿਆਂ ਤੱਕ ਖੂਨੀ ਸੰਘਰਸ਼ ਲਈ ਮਸ਼ਹੂਰ ਰਿਹਾ ਹੈ।  ਕਾਲਾਮਾਰ ਕੋਲੰਬੀਆ ਦੇ ਬਾਗ਼ੀ ਆਰਮਡ ਗੁਟਾਂ ਦਾ ਠਿਕਾਣਾ ਵੀ ਰਿਹਾ ਹੈ। ਇਸ ਇਲਾਕੇ ਵਿਚ ਅੱਜ ਵੀ ਕਈ ਗੈਰਕਾਨੂਨੀ ਕੰਮ ਧੜੱਲੇ ਨਾਲ ਕੀਤੇ ਜਾਂਦੇ ਹਨ।