ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਸਿੱਖਾਂ ਦੇ ਹੱਕ 'ਚ ਵੱਡਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਮਰਦਮਸ਼ੁਮਾਰੀ ਸੂਚੀ 'ਚ ਸਿੱਖਾਂ ਨੂੰ ਸ਼ਾਮਲ ਕੀਤੇ ਜਾਣ ਦੇ ਹੱਕ 'ਚ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ........

Sikhs In Pakistan

ਇਸਲਾਮਾਬਾਦ : ਪਾਕਿਸਤਾਨ 'ਚ ਮਰਦਮਸ਼ੁਮਾਰੀ ਸੂਚੀ 'ਚ ਸਿੱਖਾਂ ਨੂੰ ਸ਼ਾਮਲ ਕੀਤੇ ਜਾਣ ਦੇ ਹੱਕ 'ਚ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਪਾਕਿ ਸੁਪਰੀਮ ਕੋਰਟ ਨੇ ਹੁਕਮ ਦਿਤਾ ਕਿ ਮਰਦਮਸ਼ੁਮਾਰੀ ਦੇ ਨਵੇਂ ਫ਼ਾਰਮਾਂ 'ਚ ਸਿੱਖ ਧਰਮ ਦਾ ਵਖਰਾ ਕਾਲਮ ਪ੍ਰਕਾਸ਼ਤ ਜਾਵੇਗਾ। ਮੀਆਂ ਸਾਕਿਬ ਨਿਸਾਰ ਦੀਆਂ ਹਦਾਇਤਾਂ ਹੇਠ ਜੱਜ ਇਜਾਜ਼ਉੱਲ ਹਸਨ ਨੇ ਸਿੱਖਾਂ ਦੇ ਹੱਕ 'ਚ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਲੀ ਮਰਦਮਸ਼ੁਮਾਰੀ ਦੌਰਾਨ ਧਰਮ ਦੇ ਕਾਲਮ ਨੰਬਰ 6 'ਚ ਸਿੱਖ ਧਰਮ ਨੂੰ ਵੀ ਦਰਜ ਕੀਤਾ ਜਾਵੇਗਾ।

ਇਸ ਫ਼ੈਸਲੇ ਨੂੰ ਸੁਣਦਿਆਂ ਹੀ ਇੱਥੇ ਰਹਿੰਦੇ ਸਿੱਖਾਂ 'ਚ ਖ਼ੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਭੰਗੜੇ ਪਾ ਕੇ ਇਸ ਫ਼ੈਸਲੇ ਦਾ ਸਵਾਗਤ ਕੀਤਾ। ਪਾਕਿਸਤਾਨ ਦੀ ਮੌਜੂਦਾ ਮਰਦਮਸ਼ੁਮਾਰੀ ਸੂਚੀ 'ਚ ਸਿੱਖ ਧਰਮ ਦਾ ਵਖਰਾ ਕਾਲਮ ਪ੍ਰਕਾਸ਼ਤ ਨਹੀਂ ਕੀਤਾ ਗਿਆ ਜਿਸ ਕਾਰਨ ਜਨਗਣਨਾ ਮੌਕੇ ਸਿੱਖਾਂ ਨੂੰ ਵਖਰੇ ਧਰਮ ਵਜੋਂ ਲਿਖਣ ਦੀ ਥਾਂ ਕਾਲਮ ਨੰਬਰ 6 'ਚ ਹੋਰਨਾਂ ਦੀ ਸ਼੍ਰੇਣੀ 'ਚ ਰਖਿਆ ਜਾਂਦਾ ਹੈ। ਸਿੱਖਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੇ ਹੱਕ 'ਚ ਇਹ ਕਦਮ ਚੁਕਿਆ ਗਿਆ ਹੈ। ਇਸ ਤਰ੍ਹਾਂ ਪਾਕਿਸਤਾਨ 'ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇਗੀ।  (ਏਜੰਸੀ)