65 ਸਾਲਾ ਬਾਬੇ ਵਲੋਂ ਬੈਂਕ ਡਕੈਤੀ, ਇੰਝ ਵਰਤਿਆ ਲੁੱਟ ਦਾ ਮਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾਲਰ ਉਛਾਲਦਿਆਂ ਦਿਤੀ ਕ੍ਰਿਸਮਿਸ ਦੀ ਵਧਾਈ

file photo

ਕੋਲੋਰੈਡੋ : ਦੁਨੀਆਂ ਭਰ ਅੰਦਰ ਕ੍ਰਿਸਮਿਸ ਦੀ ਧੂਮ ਹੈ। ਲੋਕ ਇਸ ਨੂੰ ਅਪਣੇ ਅਪਣੇ ਅੰਦਾਜ਼ ਨਾਲ ਮਨਾਉਣ 'ਚ ਰੁੱਝੇ ਹੋਏ ਹਨ। ਇਸੇ ਦੌਰਾਨ ਕ੍ਰਿਸਮਿਸ ਤੋਂ ਠੀਕ ਦੋ ਦਿਨ ਪਹਿਲਾਂ ਅਮਰੀਕਾ ਦੇ ਕੋਲੋਰੈਡੋ ਵਿਖੇ ਇਕ 65 ਸਾਲਾ ਬਜ਼ੁਰਗ ਵਲੋਂ ਅਨੋਖੀ ਬੈਂਕ ਡਕੈਤੀ ਨੂੰ ਅੰਜ਼ਾਮ ਦਿਤਾ ਗਿਆ ਹੈ। ਉਸ ਨੇ ਬੈਂਕ ਮੁਲਾਜ਼ਮਾਂ ਨੂੰ ਹਥਿਆਰ ਵਿਖਾ ਦੇ ਧਮਕਾਉਂਦਿਆਂ ਬੈਂਕ ਵਿਚੋਂ ਪੈਸੇ ਲੁੱਟ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਬਾਅਦ 'ਚ ਉਸ ਨੇ ਲੁੱਟ ਕੀਤੇ ਸਾਰੇ ਡਾਲਰ ਹਵਾ ਵਿਚ ਉਛਾਲ ਦਿਤੇ। ਉਸ ਨੇ ਡਾਲਰ ਹਵਾਂ ਵਿਚ ਉਛਾਲਦਿਆਂ ਲੋਕਾਂ ਨੂੰ ਕ੍ਰਿਸਮਿਸ ਦੀ ਵਧਾਈ ਵੀ ਦਿਤੀ।

ਕੋਲੋਰੈਡੋ ਪੁਲਿਸ ਨੇ ਦਸਿਆ ਕਿ ਡੇਵਿਡ ਵਾਇਨੇ ਓਲਿਵਰ ਨਾਂ ਦੇ ਇਸ ਵਿਅਕਤੀ ਨੇ ਸੋਮਵਾਰ ਨੂੰ ਐਕਡਮੀ ਬੈਂਕ 'ਚ ਹਥਿਆਰ ਵਿਖਾ ਕੇ ਕਰਮਚਾਰੀਆਂ ਨੂੰ ਧਮਕਾਉਣ ਬਾਅਦ ਪੈਸੇ ਲੁੱਟੇ ਤੇ ਫ਼ਰਾਰ ਹੋ ਗਿਆ।


ਇਕ ਪ੍ਰਤੱਖਦਰਸ਼ੀ ਨੇ ਦਸਿਆ ਕਿ ਉਸ ਨੇ ਬੈਗ ਵਿਚੋਂ ਡਾਲਰ ਕੱਢ ਕੇ ਲੋਕਾਂ 'ਤੇ ਉਛਾਲਣੇ ਸ਼ੁਰੂ ਕਰ ਦਿਤੇ। ਇਸ ਦੌਰਾਨ ਉਸ ਨੇ ਲੋਕਾਂ ਨੂੰ ਕ੍ਰਿਸਮਿਸ ਦੀ ਵਧਾਈ ਵੀ ਦਿਤੀ। ਇਸ ਘਟਨਾ ਤੋਂ ਬਾਅਦ ਉਹ ਨੇੜਲੇ ਇਕ ਸਟਾਰਬਕਸ 'ਚ ਚਲਾ ਗਿਆ ਜਿੱਥੋਂ ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰੀ ਸਮੇਂ ਉਸ ਕੋਲ ਕੋਈ ਹਥਿਆਰ ਨਹੀਂ ਸੀ। ਇਸੇ ਦੌਰਾਨ ਕੁੱਝ ਲੋਕਾਂ ਨੇ ਬੈਂਕ ਨੂੰ ਪੈਸੇ ਵਾਪਸ ਵੀ ਕਰ ਦਿਤੇ ਹਨ।