ਰੂਸ ਨੇ ਬੇਲਾਰੂਸ ’ਚ ਯੂਕਰੇਨ ਨਾਲ ਗੱਲਬਾਤ ਦੀ ਕੀਤੀ ਪੇਸ਼ਕਸ਼, ਯੂਕਰੇਨ ਨੇ ਕਿਹਾ- ਗੱਲਬਾਤ ਲਈ ਤਿਆਰ ਪਰ ਬੇਲਾਰੂਸ ਵਿਚ ਨਹੀਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੇ ਚਲਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਕਿਹਾ ਹੈ ਕਿ ਰੂਸ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ

Ukraine ready to talk with Russia, but not in Belarus

 

ਕੀਵ: ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਦੇ ਚਲਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਕਿਹਾ ਹੈ ਕਿ ਰੂਸ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਹੁਣ ਯੂਕਰੇਨ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ ਪਰ ਯੂਕਰੇਨ ਦਾ ਕਹਿਣਾ ਹੈ ਕਿ ਬੇਲਾਰੂਸ ਵਿਚ ਗੱਲਬਾਤ ਸੰਭਵ ਨਹੀਂ ਹੈ। ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਵਫ਼ਦ ਗੱਲਬਾਤ ਲਈ ਪਹਿਲਾਂ ਹੀ ਬੇਲਾਰੂਸ ਪਹੁੰਚ ਚੁੱਕਾ ਹੈ।

Russian President Vladimir Putin

ਪੇਸਕੋਵ ਨੇ ਕਿਹਾ ਕਿ ਵਫ਼ਦ ਵਿਚ ਰੂਸੀ ਵਿਦੇਸ਼ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਹੋਰ ਵਿਭਾਗਾਂ ਦੇ ਪ੍ਰਤੀਨਿਧੀ ਸ਼ਾਮਲ ਹਨ। ਬੁਲਾਰੇ ਨੇ ਕਿਹਾ ਕਿ ਗੱਲਬਾਤ ਬੇਲਾਰੂਸ ਦੇ ਗੋਮੇਲ ਵਿਚ ਹੋ ਸਕਦੀ ਹੈ। ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਹੈ ਕਿ ਜੇਕਰ ਯੁੱਧ ਨਾ ਛਿੜਿਆ ਹੁੰਦਾ ਤਾਂ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿਚ ਗੱਲਬਾਤ ਸੰਭਵ ਸੀ ਪਰ ਹੁਣ ਨਹੀਂ। ਦਰਅਸਲ ਬੇਲਾਰੂਸ ਰੂਸ ਦਾ ਭਰੋਸੇਮੰਦ ਸਹਿਯੋਗੀ ਹੈ ਅਤੇ ਉਸ ਨੇ ਯੂਕਰੇਨ 'ਤੇ ਰੂਸੀ ਹਮਲੇ ਦਾ ਪੂਰਾ ਸਮਰਥਨ ਕੀਤਾ ਹੈ।

Ukraine ready to talk with Russia, but not in Belarus

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਹ ਬੇਲਾਰੂਸ ਤੋਂ ਇਲਾਵਾ ਕਿਸੇ ਵੀ ਅਜਿਹੇ ਦੇਸ਼ ਵਿਚ ਗੱਲਬਾਤ ਲਈ ਤਿਆਰ ਹਨ ਜੋ ਯੂਕਰੇਨ ਪ੍ਰਤੀ ਹਮਲਾਵਰ ਨਾ ਹੋਵੇ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਜਿੱਥੋਂ ਸਾਡੇ ਦੇਸ਼ 'ਤੇ ਹਮਲਾ ਹੋਇਆ ਹੈ, ਅਸੀਂ ਉੱਥੇ ਗੱਲਬਾਤ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿਚ "ਵਿਸ਼ੇਸ਼ ਫੌਜੀ ਕਾਰਵਾਈ" ਦਾ ਐਲਾਨ ਕੀਤਾ ਸੀ। ਉਦੋਂ ਤੋਂ ਰੂਸੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਯੂਕਰੇਨ ਰਾਜਧਾਨੀ ਕੀਵ ਦੇ ਨੇੜੇ ਪਹੁੰਚ ਗਈ ਹੈ।

Volodymyr Zelenskyy

ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੂਸੀ ਸਰਕਾਰ ਦੇ ਬੁਲਾਰੇ ਨੇ ਗੱਲਬਾਤ ਬਾਰੇ ਕੁਝ ਕਿਹਾ ਹੈ। ਅੱਜ ਜੰਗ ਦੇ ਚੌਥੇ ਦਿਨ ਰੂਸੀ ਬਲਾਂ ਨੇ ਯੂਕਰੇਨ ਵਿਚ ਤੇਲ ਅਤੇ ਗੈਸ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਮੇਂ ਰੂਸੀ ਫੌਜ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਦਾਖਲ ਹੋ ਗਈ ਹੈ। ਇਸ ਤੋਂ ਇਲਾਵਾ ਰੂਸ ਨੇ ਯੂਕਰੇਨ ਦੇ ਦੱਖਣ ਵਿਚ ਇਕ ਛੋਟੇ ਜਿਹੇ ਕਸਬੇ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।