ਨਸ਼ਾ ਤਸਕਰਾਂ ਦੇ ਨਾਲ ਗ੍ਰਿਫ਼ਤਾਰ ਹੋਇਆ ਵਫ਼ਾਦਾਰ ਤੋਤਾ, ਪੁਛਗਿਛ ‘ਚ ਨਹੀਂ ਖੋਲ੍ਹ ਰਿਹਾ ਮੂੰਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੁਸੀਂ ਵਫਾਦਾਰ ਜਾਨਵਰਾਂ ਦੀਆਂ ਕਹਾਣੀਆਂ ਖੂਬ ਸੁਣੀ ਹੋਣਗੀਆਂ...

Parrot

ਬਰਾਸੀਲਿਆ : ਤੁਸੀਂ ਵਫਾਦਾਰ ਜਾਨਵਰਾਂ ਦੀਆਂ ਕਹਾਣੀਆਂ ਖੂਬ ਸੁਣੀ ਹੋਣਗੀਆਂ, ਕਈ ਥਾਵਾਂ ‘ਤੇ ਇਨਸਾਨ ਤੋਂ ਜ਼ਿਆਦਾ ਜਾਨਵਰ ਵਫਾਦਾਰ ਹੁੰਦੇ ਹਨ। ਵਫਾਦਾਰ ਜਾਨਵਰਾਂ ‘ਚ ਕੁੱਤਾ ਸਭ ਤੋਂ ਅੱਗੇ ਹੈ। ਲੋਕ ਕੁੱਤੇ ਨੂੰ ਘਰ ਵਿੱਚ ਇਸ ਲਈ ਪਾਲਦੇ ਹਨ,  ਕਿ ਮੁਸੀਬਤ ਦੇ ਸਮੇਂ ਵਿੱਚ ਉਹ ਆਪਣੇ ਮਾਲਕ ਦੀ ਮਦਦ ਕਰੇ। ਜਾਨਵਰ ਭਲੇ ਹੀ ਬੇਜੁਬਾਨ ਹੁੰਦੇ ਹਨ ਅਤੇ ਕੁਝ ਸੋਚ ਸਮਝ ਨਹੀਂ ਪਾਉਂਦੇ ਪਰ ਉਨ੍ਹਾਂ ਦੇ ਅੰਦਰ ਵੀ ਭਾਵਨਾਵਾਂ ਹੁੰਦੀਆਂ ਹਨ ਅਤੇ ਉਹ ਮੁਸੀਬਤ ਦੇ ਸਮੇਂ ਸਾਡੀ ਮਦਦ ਵੀ ਕਰਦੇ ਹਨ। ਵਫਾਦਾਰੀ ਦੇ ਮਾਮਲੇ ‘ਚ ਕੁੱਤੇ ਤੋਂ ਜ਼ਿਆਦਾ ਵਫਾਦਾਰ ਹੋਰ ਵੀ ਹਨ।

ਵਫਾਦਾਰੀ ਦੇ ਮਾਮਲੇ ‘ਚ ਕੁੱਤੇ ਤੋਂ ਜ਼ਿਆਦਾ ਇੱਕ ਪੰਛੀ ਵੀ ਵੇਖਿਆ ਗਿਆ ਹੈ। ਇਹ ਪੰਛੀ ਕੋਈ ਹੋਰ ਪੰਛੀ ਨਹੀਂ, ਘਰ ਵਿੱਚ ਪਾਲਿਆ ਜਾਣ ਵਾਲਾ ਤੋਤਾ ਹੈ। ਤੋਤਾ ਵੀ ਕੁੱਤੇ ਤੋਂ ਕਿਤੇ ਜ਼ਿਆਦਾ ਵਫਾਦਾਰੀ ਨਿਭਾਉਂਦਾ ਹੈ  ਅਤੇ ਮੁਸੀਬਤ ਆਉਣ ‘ਤੇ ਮਾਲਕ ਦੇ ਨਾਲ ਖੜਾ ਹੁੰਦਾ ਹੈ।

ਗ੍ਰਿਫ਼ਤਾਰ ਹੋਇਆ ਵਫਾਦਾਰ ਤੋਤਾ: ਇੰਜ ਹੀ ਇੱਕ ਵਫਾਦਾਰ ਤੋਤੇ ਦੀ ਚਰਚਾ ਬ੍ਰਾਜ਼ੀਲ ਵਿੱਚ ਖੂਬ ਹੋ ਰਹੀ ਹੈ। ਉੱਤਰੀ ਬ੍ਰਾਜ਼ੀਲ ‘ਚ ਇੱਕ ਬੇਹੱਦ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਤੋਤਾ ਆਪਣੇ ਮਾਲਕਾਂ ਦੇ ਪ੍ਰਤੀ ਇੰਨਾ ਵਫਾਦਾਰ ਨਿਕਲਿਆ ਕਿ ਪੁਲਿਸ ਦੀ ਲੱਖ ਹੰਭਲਿਆਂ ਤੋਂ ਬਾਅਦ ਵੀ ਉਸ ਨੇ ਆਪਣਾ ਮੁੰਹ ਤੱਕ ਨਹੀਂ ਖੋਲਿਆ। ਦਰਅਸਲ,  ਇੱਥੇ ਡਰਗ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਤੋਤੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੁਲਿਸ ਆਉਣ ‘ਤੇ ਕਰਦਾ ਸੀ ਸਾਵਧਾਨ: ਤਸਕਰਾਂ (ਮਾਲਕਾਂ) ਨੇ ਤੋਤੇ ਨੂੰ ਇਸ ਤਰ੍ਹਾਂ ਟ੍ਰੇਂਡ ਕੀਤਾ ਹੋਇਆ ਸੀ ਕਿ ਜਦੋਂ ਵੀ ਪੁਲਿਸ ਆਉਂਦੀ ਸੀ ਤਾਂ ਉਹ ਪੁਲਿਸ-ਪੁਲਿਸ ਬੋਲਕੇ ਉਨ੍ਹਾਂ ਨੂੰ ਅਲਰਟ ਕਰ ਦਿੰਦਾ ਸੀ। ਪੁਲਿਸ ਅਫਸਰਾਂ ਦੀ ਇੱਕ ਟੀਮ ਨੇ ਬੀਤੇ ਸੋਮਵਾਰ ਨੂੰ ਪਿਆਉ ਸਟੇਟ ਵਿਚ ਡਰਗ ਤਸਕਰ ਜੋੜੇ ਦੇ ਇੱਥੇ ਛਾਪਾ ਮਾਰਿਆ ਸੀ। ਇਸ ਵਾਰ ਵੀ ਤੋਤੇ ਨੇ ਆਪਣੇ ਮਾਲਕਾਂ ਨੂੰ ਪੁਲਿਸ-ਪੁਲਿਸ ਚੀਖ ਕੇ ਅਲਰਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਦੋਨਾਂ ਤਸਕਰ ਪੁਲਿਸ ਦੇ ਹੱਥੇ ਚੜ੍ਹ ਗਏ ਅਤੇ ਤੋਤਾ ਵੀ।  ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਉਸ ਨੇ ਕੁਝ ਵੀ ਬੋਲਿਆ ਨਹੀਂ ਹੈ, ਉਹ ਪੂਰੀ ਤਰ੍ਹਾਂ ਚੁਪ ਹੈ।