ਸ਼ੁਜਾਤ ਬੁਖ਼ਾਰੀ ਦੇ ਕਤਲ 'ਚ ਲਸ਼ਕਰ-ਏ-ਤਇਬਾ ਸ਼ਾਮਲ ?
ਜੰਮੂ - ਕਸ਼ਮੀਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ। ਅਣਪਛਾਤੇ ਬੰਦੂਕਧਾਰੀਆਂ...
ਜੰਮੂ - ਕਸ਼ਮੀਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ। ਅਣਪਛਾਤੇ ਬੰਦੂਕਧਾਰੀਆਂ ਨੇ 14 ਜੂਨ ਨੂੰ ਬੁਖ਼ਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਕ ਹਮਲਾਵਰ ਦੱਖਣ ਕਸ਼ਮੀਰ ਦਾ ਅਤੇ ਦੂਜਾ ਪਾਕਿਸਤਾਨੀ ਨਾਗਰਿਕ ਹੈ। ਖਬਰਾਂ ਮੁਤਾਬਕ ਪੁਲਿਸ ਨੇ ਕਿਹਾ ਕਿ ਅਸੀਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਵਿਚੋਂ ਦੋ ਦੱਖਣ ਕਸ਼ਮੀਰ ਦੇ ਹਨ ਅਤੇ ਇੱਕ ਪਾਕਿਸਤਾਨ ਦਾ ਹੈ।
ਪੁਲਿਸ ਸੂਤਰਾਂ ਦੇ ਮੁਤਾਬਕ, ਇਸ ਹਮਲੇ ਵਿਚ ਜੋ ਪਾਕਿਸਤਾਨੀ ਨਗਰਿਕ ਸ਼ਾਮਿਲ ਹੈ ਉਸ ਦਾ ਨਾਮ ਨਾਵੀਦ ਜਟ ਹੈ। ਇਸ ਸਾਲ ਫਰਵਰੀ ਵਿਚ ਉਹ ਸ਼੍ਰੀ ਮਹਾਰਾਜਾ ਹਰਿ ਸਿੰਘ ( ਐਸਐਸਐਚਐਸ ) ਹਸਪਤਾਲ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਭੱਜ ਗਿਆ ਸੀ। ਨਾਵੀਦ ਦੇ ਸਬੰਧ ਲਸ਼ਕਰ-ਏ-ਤਇਬਾ ਨਾਲ ਹੈ। ਪੁਲਿਸ ਸੂਤਰਾਂ ਦੇ ਮੁਤਾਬਕ, ਉਨ੍ਹਾਂ ਨੇ ਪਾਕਿਸਤਾਨ ਦੇ ਇਕ ਬਲਾਗਰ ਦੀ ਵੀ ਪਛਾਣ ਕੀਤੀ ਹੈ। ਉਸ ਬਲਾਗਰ ਨੇ ਬੁਖਾਰੀ ਵਿਰੁਧ ਇਕ ਮੁਹਿੰਮ ਸ਼ੁਰੂ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਨਗਰ ਦਾ ਇਕ ਅਤਿਵਾਦੀ ਹੈ ਜੋ ਫਿਲਹਾਲ ਪਾਕਿਸਤਾਨ ਵਿਚ ਰਹਿੰਦਾ ਹੈ।
ਇਸ ਮਾਮਲੇ ਵਿਚ ਹੋਰ ਖੁਲਾਸਾ ਕਰਨ ਲਈ ਪੁਲਿਸ ਬੁੱਧਵਾਰ ਸ਼ਾਮ ਨੂੰ ਇਕ ਪ੍ਰੈਸ ਕਾਂਫ਼ਰੈਂਸ ਕਰ ਸਕਦੀ ਹੈ। ਬੁਖਾਰੀ ਕਸ਼ਮੀਰ ਦੇ ਅਖਬਰ ਰਾਇਜ਼ਿੰਗ ਕਸ਼ਮੀਰ ਦੇ ਮੁੱਖ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸਨ। 14 ਜੂਨ ਨੂੰ ਸ਼੍ਰੀਨਗਰ ਦੇ ਪ੍ਰੈਸ ਐਨਕਲੇਵ ਦੇ ਅਪਣੇ ਦਫ਼ਤਰ ਤੋਂ ਬਾਹਰ ਬੁਖਾਰੀ ਦੀ ਕਤਲ ਕਰ ਦਿਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਪਤਾ ਲਗਾਇਆ ਕਿ ਹਮਲਾਵਰ ਬਾਈਕ 'ਤੇ ਸਵਾਰ ਸਨ।
ਬਾਈਕ 'ਤੇ ਇਕ ਹਮਲਾਵਰ ਨੇ ਹੈਲਮਟ ਪਾਇਆ ਸੀ ਜਦਕਿ ਦੂਜੇ ਨੇ ਮਾਸਕ ਲਗਾਇਆ ਸੀ। ਪੁਲਿਸ ਨੇ ਬੁਖਾਰੀ ਦੇ ਗਾਰਡ ਦੀ ਪਿਸਟਲ ਚੁਰਾਉਣ ਵਾਲੇ ਇਕ ਹੋਰ ਜਵਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਬੰਦੂਕ ਚੁਰਾਉਣ ਵਾਲਾ ਮੁੰਡਾ ਨਸ਼ੇਬਾਜ ਸੀ ਅਤੇ ਉਸ ਦਾ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਿਸ ਇਸ ਹਮਲੇ ਲਈ ਲਸ਼ਕਰ-ਏ-ਤਇਬਾ ਨੂੰ ਜ਼ਿੰਮੇਦਾਰ ਦੱਸ ਰਹੀ ਹੈ ਜਦਕਿ ਲਸ਼ਕਰ ਇਸ ਤੋਂ ਇਨਕਾਰ ਕਰ ਰਿਹਾ ਹੈ।