ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਹੱਤਿਆ ਪਿੱਛੇ ਆਈਐਸਆਈ ਅਤੇ ਹੁਰੀਅਤ ਦਾ ਹੱਥ?  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁ਼ਖਾਰੀ ਦੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਮੰਨਿਆ ...

bukhari murder

ਨਵੀਂ ਦਿੱਲੀ : ਰਾਈਜਿੰਗ ਕਸ਼ਮੀਰ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁ਼ਖਾਰੀ ਦੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹੱਤਿਆ ਹੁਰੀਅਤ ਅਤੇ ਇੰਟਰ ਸਰਵਿਸਜ਼ ਇੰਟੈਲੀਜੈਂਸ (ਆਈਐਸਆਈ) ਦੇ ਵਿਰੋਧ ਅਤੇ ਰਮਜ਼ਾਨ ਮਹੀਨੇ ਵਿਚ ਜੰਗਬੰਦੀ ਨੂੰ ਬਣਾਏ ਰੱਖਣ ਦੀ ਵਕਾਲਤ ਕਰਨ ਦੀ ਵਜ੍ਹਾ ਨਾਲ ਹੋਹੀ ਹੈ। ਸੂਤਰਾਂ ਅਨੁਸਾਰ ਵੱਖਵਾਦੀ ਨੇਤਾ ਚਾਹੁੰਦੇ ਸਨ ਕਿ ਬੁਖ਼ਾਰੀ ਉਨ੍ਹਾਂ ਵਾਂਗ ਸ਼ਾਂਤੀ ਦੇ ਕਿਸੇ ਵੀ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਮਨ੍ਹਾਂ ਕਰ ਦੇਣ ਅਤੇ ਇਸ ਦੇ ਲਈ ਉਨ੍ਹਾਂ ਵਿਰੁੱਧ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾ ਕੇ ਇਕ ਸਖ਼ਤ ਦਬਾਅ ਵੀ ਬਣਾਇਆ ਜਾ ਰਿਹਾ ਸੀ।

ਖ਼ੁਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਜਾਤ ਦਾ ਯੂਨਾਈਟਡ ਜਿਹਾਦ ਕਾਊਂਸਲ ਦੇ ਪ੍ਰਧਾਨ ਅਤੇ ਹਿਜ਼ਬੁਲ ਦੇ ਮੁਖੀ ਸੱਯਦ ਸਲਾਹੂਦੀਨ ਨਾਲ ਮਤਭੇਦ ਸੀ। ਕਸ਼ਮੀਰ ਦੀ ਆਜ਼ਾਦੀ ਦਾ ਸੁਰ ਲਿਸਬਨ ਅਤੇ ਬੈਂਕਾਕ ਵਿਚ ਗੂੰਜਿਆ ਜਿਸ ਦੀ ਵਜ੍ਹਾ ਨਾਲ ਸ਼ੁਜਾਤ ਆਈਐਸਆਈ ਅਤੇ ਪਾਕਿਸਤਾਨ ਦੀ ਫ਼ੌਜ ਦੀਆਂ ਅੱਖਾਂ ਵਿਚ ਖਟਕਣ ਲੱਗੇ ਕਿਉਂਕਿ ਪਾਕਿਸਤਾਨ ਕਸ਼ਮੀਰ ਨੂੰ ਅਪਣੇ ਕਬਜ਼ੇ ਵਿਚ ਕਰਨਾ ਚਾਹੁੰਦਾ ਹੈ।