ਹਾਂਗਕਾਂਗ 'ਚ 16 ਜਹਾਜ਼ਾਂ ਨੂੰ ਲੱਗੀ ਅੱਗ ਤੇ 10 ਕਿਸ਼ਤੀਆਂ ਡੁੱਬੀਆਂ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਗ ਲੱਗਣ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ

Fire

ਹਾਂਗਕਾਂਗ-ਹਾਂਗਕਾਂਗ ਦੇ ਹਾਈਫੂਨ ਸ਼ੈਲਟਰ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਮੁਤਾਬਕ ਇਕ ਧਮਾਕਾ ਹੋਇਆ ਜਿਸ ਤੋਂ ਬਾਅਦ ਜਹਾਜ਼ 'ਚ ਅੱਗ ਲੱਗ ਗਈ।

ਇਹ ਵੀ ਪੜ੍ਹੋ-ਇਸ ਮਹੀਨੇ ਤੋਂ ਬੱਚਿਆਂ ਨੂੰ ਲੱਗਣਾ ਸ਼ੁਰੂ ਹੋ ਸਕਦਾ ਹੈ ਕੋਰੋਨਾ ਦਾ ਟੀਕਾ

ਹੌਲੀ-ਹੌਲੀ ਅੱਗ ਨੇ ਇਕ ਤੋਂ ਬਾਅਦ ਇਕ 16 ਜਹਾਜ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੇ 6 ਘੰਟੇ ਦੀ ਸਖਤ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ 10 ਕਿਸ਼ਤੀਆਂ ਵੀ ਡੁੱਬ ਗਈਆਂ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਹਸਤਪਾਲ ਪਹੁੰਚਾਇਆ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਬ੍ਰਿਟੇਨ ਦੇ ਸਿਹਤ ਮੰਤਰੀ ਹੈਨਕਾਕ ਨੂੰ ਇਸ ਕਾਰਨ ਆਪਣੇ ਅਹੁਦੇ ਤੋਂ ਦੇਣਾ ਪਿਆ ਅਸਤੀਫਾ

ਸਥਾਨਕ ਮੀਡੀਆ ਮੁਤਾਬਕ ਫਾਇਰ ਬ੍ਰਿਗੇਡ ਨੇ ਅੱਗ ਲੱਗਣ ਦੌਰਾਨ ਜਹਾਜ਼ਾਂ ਤੋਂ 35 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਉਣ ਲਈ 11 ਫਾਇਰ ਬੋਟ ਮਾਨਿਟਰ, ਅੱਠ ਜੈੱਟ ਦਾ ਇਸਤੇਮਾਲ ਕੀਤਾ ਅਤੇ ਇਸ ਦੇ ਲਈ ਚਾਰ ਟੀਮਾਂ ਨੂੰ ਲਾਇਆ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਚੰਡੀਗੜ੍ਹ 'ਚ ਵੀ ਦਿੱਤੀ ਦਸਤਕ