‘200 ਯੰਗ ਸਾਊਥ ਅਫ਼ਰੀਕਨਜ਼’ ਸੂਚੀ ਵਿਚ ਭਾਰਤੀ ਮੂਲ ਦੇ 18 ਦਖਣੀ ਅਫ਼ਰੀਕੀ ਨਾਗਰਿਕਾਂ ਨੂੰ ਮਿਲੀ ਥਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਸੰਗਠਤ ਅਪਰਾਧ ਵਿਰੁਧ ਲੜਾਈ ਅਤੇ ਸਿਹਤ ਨਵੀਨਤਾ ਦੇ ਖੇਤਰਾਂ ’ਚ ਸਰਗਰਮ ਲੋਕ ਸੂਚੀ ਵਿਚ ਸ਼ਾਮਲ

18 Indian-Origin Honored Among Top 200 Young South Africans

 

ਜੋਹਾਨਸਬਰਗ:  ਵੱਕਾਰੀ ‘ਮੇਲ ਐਂਡ ਗਾਰਡੀਅਨ’ ਦੀ ਸਾਲਾਨਾ ‘200 ਯੰਗ ਸਾਊਥ ਅਫ਼ਰੀਕਨਜ਼’ ਸੂਚੀ ਵਿਚ ਭਾਰਤੀ ਮੂਲ ਦੇ ਘੱਟੋ-ਘੱਟ 18 ਦਖਣੀ ਅਫ਼ਰੀਕੀ ਨਾਗਰਿਕਾਂ ਨੇ ਥਾਂ ਬਣਾਈ ਹੈ। ਇਨ੍ਹਾਂ ਵਿਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI), ਸੰਗਠਤ ਅਪਰਾਧ ਵਿਰੁਧ ਲੜਾਈ ਅਤੇ ਸਿਹਤ ਨਵੀਨਤਾ ਦੇ ਖੇਤਰਾਂ ਵਿਚ ਸਰਗਰਮ ਭਾਰਤੀ-ਦਖਣੀ ਅਫ਼ਰੀਕੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਤੇ ਪਨਬੱਸ ਦਾ ਪੰਜਾਬ ਭਰ ਵਿਚ ਚੱਕਾ ਜਾਮ, ਪੜ੍ਹੋ ਕੀ ਨੇ ਮੁਲਾਜ਼ਮਾਂ ਦੀਆਂ ਮੰਗਾਂ 

ਫਿਲਮ ਅਤੇ ਮੀਡੀਆ ਸ਼੍ਰੇਣੀ ਵਿਚ ਪਰੂਸ਼ਾ ਪਰਤਾਬ (35) ਨੇ ਅਫ਼ਰੀਕੀ ਮਹਾਂਦੀਪ ਵਿਚ ਕਈ ਮਾਰਕੀਟਿੰਗ ਕੰਪਨੀਆਂ ’ਚ ਕੰਮ ਕਰਨ ਲਈ ਭਾਰਤ ਨੂੰ ਅਪਣੀ ਪ੍ਰੇਰਣਾ ਵਜੋਂ ਦਰਸਾਇਆ। ਉਨ੍ਹਾਂ ਕਿਹਾ, “ਮੈਂ ਅਕਸਰ ਭਾਰਤ ਦੀ ਯਾਤਰਾ ਕਰਨ, ਉਥੇ ਲਗਿਆ ਇਕ ਬਿਲਬੋਰਡ ਦੇਖਣ ਅਤੇ ਪਹਿਲੀ ਵਾਰ ਕਿਸੇ ਭਾਰਤੀ ਔਰਤ ਨੂੰ ਦੇਖਣ ਦਾ ਕਿੱਸਾ ਸਾਂਝਾ ਕਰਦੀ ਹਾਂ।  ਉਸ ਪਲ ਵਿਚ, ਮੈਂ ਇਸ ਗੱਲ ਦੀ ਡੂੰਘੀ ਸਮਝ ਨਾਲ ਹੈਰਾਨ ਹੋ ਗਈ ਸੀ ਕਿ ਨੁਮਾਇੰਦਗੀ ਅਤੇ ਸ਼ਮੂਲੀਅਤ ਕਿਉਂ ਮਾਇਨੇ ਰੱਖਦੀ ਹੈ।"

ਇਹ ਵੀ ਪੜ੍ਹੋ: ਰਾਤੋ-ਰਾਤ ਕਿਸਾਨ ਦੀ ਬਦਲੀ ਕਿਸਮਤ, ਬਣਿਆ ਕਰੋੜਪਤੀ

ਅਫ਼ਰੀਕਨ ਯੂਨੀਅਨ ਦੀ ਫੈਲੋਸ਼ਿਪ ਦਾ ਹਿੱਸਾ ਬਣਨ ਲਈ ਸਿੰਮੀ ਆਰਿਫ (35) ਨੂੰ ਫਿਲਮ ਅਤੇ ਮੀਡੀਆ ਸ਼੍ਰੇਣੀ ਵਿਚ ਚੁਣਿਆ ਗਿਆ ਹੈ, ਜਿਸ ਦੇ ਤਹਿਤ ਉਹ ਪੋਡਕਾਸਟਿੰਗ ਰਾਹੀਂ ਸਾਂਝੀਆਂ ਕਰਨ ਲਈ ਨਵੀਆਂ ਥਾਵਾਂ, ਨਵੀਆਂ ਆਵਾਜ਼ਾਂ ਅਤੇ ਨਵੀਆਂ ਕਹਾਣੀਆਂ ਨੂੰ ਲੱਭਣ ਲਈ ਮਹਾਦੀਪ ਦੇ ਪ੍ਰਭਾਵਸ਼ਾਲੀ ਲੋਕਾਂ ਨਾਲ ਗੱਲਬਾਤ ਕਰਦੀ ਹੈ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਤੇ ਪਨਬੱਸ ਦਾ ਪੰਜਾਬ ਭਰ ਵਿਚ ਚੱਕਾ ਜਾਮ, ਪੜ੍ਹੋ ਕੀ ਨੇ ਮੁਲਾਜ਼ਮਾਂ ਦੀਆਂ ਮੰਗਾਂ 

ਕਲਾ ਅਤੇ ਮਨੋਰੰਜਨ ਸ਼੍ਰੇਣੀ ਵਿਚ ਕਿਵੇਸ਼ਨ ਥੰਬੀਰਾਨ (29) ਜੋ ਕਿ ਪੇਸ਼ੇ ਤੋਂ ਲੈਕਚਰਾਰ ਹਨ, ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। 18 ਵਿਚੋਂ ਪੰਜ ਭਾਰਤੀ-ਦਖਣੀ ਅਫ਼ਰੀਕੀ ਲੋਕਾਂ ਨੂੰ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।