UK 'ਚ ਨਹਿਰ 'ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਾਮਿਲਨਾਡੂ ਦਾ ਸੀ ਮ੍ਰਿਤਕ ਨੌਜਵਾਨ

PHOTO

 

ਲੰਡਨ: ਹਰ ਰੋਜ਼ ਵਿਦੇਸ਼ ਤੋਂ ਭਾਰਤੀ ਨੌਜੁਆਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਮੰਦਭਾਗੀ ਖਬਰ ਯੂਕੇ ਤੋਂ ਸਾਹਮਣੇ ਆਈ ਹੈ। ਇਥੇ 25 ਸਾਲਾ ਵਿਦਿਆਰਥੀ ਦੀ ਬਰਮਿੰਘਮ ਸ਼ਹਿਰ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੀਵੰਥ ਸਿਵਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਭੈਣ ਦੀ ਬਰਾਤ ਘਰ ਪਹੁੰਚਣ ਤੋਂ ਪਹਿਲਾਂ ਦੋ ਭਰਾਵਾਂ ਦੀਆਂ ਘਰ ਆਈਆਂ ਲਾਸ਼ਾਂ

ਮ੍ਰਿਤਕ ਤਾਮਿਲਨਾਡੂ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਜੀਵੰਥ ਯੂਕੇ ਵਿਚ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਕਰ ਰਿਹਾ ਸੀ।  ਵੈਸਟ ਮਿਡਲੈਂਡਜ਼ ਪੁਲਿਸ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ “ਉਸਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਹੁਣ ਪੁਲਿਸ ਦਾ ਮਾਮਲਾ ਨਹੀਂ ਹੈ।

ਇਹ ਵੀ ਪੜ੍ਹੋ: ਅਮਰੀਕਾ : ਹਵਾਈ ਅੱਡੇ ਦੇ ਮੁਲਾਜ਼ਮ ਨੂੰ ਜਹਾਜ਼ ਦੇ ਇੰਜਣ ਨੇ ਖਿੱਚਿਆ, ਮੌਤ

ਉੱਧਰ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (INSA) ਯੂਕੇ ਦਾ ਐਸਟਨ ਯੂਨੀਵਰਸਿਟੀ ਚੈਪਟਰ ਕੋਇੰਬਟੂਰ ਵਿੱਚ ਸਿਵਕੁਮਾਰ ਦੀ ਲਾਸ਼ ਨੂੰ ਉਸਦੇ ਪਰਿਵਾਰ ਨੂੰ ਵਾਪਸ ਭੇਜਣ ਵਿਚ ਤਾਲਮੇਲ ਕਰਨ ਵਿਚ ਸਹਾਇਤਾ ਕਰ ਰਿਹਾ ਹੈ।