ਲੀਬੀਆ ਤੱਟ ਨੇੜੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 57 ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ 18 ਲੋਕਾਂ ਨੂੰ ਬਚਾ ਲਿਆ ਹੈ

At least 57 dead as boat carrying African migrants capsizes off Libya coast

ਕਾਹਿਰਾ - ਅਫਰੀਕੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਸੋਮਵਾਰ ਨੂੰ ਲੀਬੀਆ ਦੇ ਤੱਟ ਨੇੜੇ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਇਸ ਹਾਦਸੇ ਵਿਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਬੁਲਾਰੀ ਸਾਫ਼ਾ ਮਸੇਹਲੀ ਨੇ ਕਿਹਾ ਕਿ ਕਿਸ਼ਤੀ ਐਤਵਾਰ ਨੂੰ ਪੱਛਮੀ ਤੱਟਵਰਤੀ ਸ਼ਹਿਰ ਖਾਮਸ ਤੋਂ ਰਵਾਨਾ ਹੋਈ ਸੀ।

ਕਿਸ਼ਤੀ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 75 ਲੋਕ ਸਵਾਰ ਸਨ। 57 ਲੋਕਾਂ ਦੇ ਡੁੱਬਣ ਦਾ ਸ਼ੱਕ ਹੈ। ਉਹਨਾਂ ਵਿਚ 20 ਔਰਤਾਂ ਅਤੇ ਦੋ ਬੱਚੇ ਵੀ ਸ਼ਾਮਲ ਹਨ। ਲੀਬੀਆ ਦੇ ਤੱਟ ਰੱਖਿਅਕਾਂ ਅਤੇ ਮਛੇਰਿਆਂ ਨੇ 18 ਲੋਕਾਂ ਨੂੰ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 18 ਲੋਕਾਂ ਨੇ ਦੱਸਿਆ ਕਿ ਕਿਸ਼ਤੀ ਇੰਜਣ ਫੇਲ੍ਹ ਹੋਣ ਕਾਰਨ ਰੁਕੀ ਸੀ ਅਤੇ ਖਰਾਬ ਮੌਸਮ ਕਾਰਨ ਪਲਟ ਗਈ। ਇਹ ਲੋਕ ਨਾਈਜੀਰੀਆ, ਘਾਨਾ ਅਤੇ ਗੈਂਬੀਆ ਤੋਂ ਹਨ।

ਇਹ ਵੀ ਪੜ੍ਹੋ -  ਟੋਕੀਉ ਉਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਇਹ ਵੀ ਪੜ੍ਹੋ -  Tokyo Olympics: ਸ਼ੂਟਿੰਗ ਮੁਕਾਬਲੇ ਦੇ Top-4 ‘ਚ ਜਗ੍ਹਾ ਨਹੀਂ ਬਣਾ ਪਾਈ ਮਨੂੰ-ਸੌਰਭ ਦੀ ਜੋੜੀ

ਸੰਯੁਕਤ ਰਾਸ਼ਟਰ ਦੀ ਇਮੀਗ੍ਰੇਸ਼ਨ ਏਜੰਸੀ ਨੇ ਕਿਹਾ ਕਿ ਲੀਬੀਆ ਦੇ ਤੱਟ 'ਤੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਕਿਸ਼ਤੀ ਦੇ ਟਕਰਾਉਣ ਦੀ ਇਹ ਦੂਜੀ ਘਟਨਾ ਹੈ। ਯੂਰਪ ਨੂੰ ਜਾਣ ਵਾਲੀ ਇਕ ਕਿਸ਼ਤੀ ਬੁੱਧਵਾਰ ਨੂੰ ਪਲਟ ਗਈ ਸੀ, ਜਿਸ ਵਿਚ ਸਵਾਰ ਘੱਟੋ ਘੱਟ 20 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ।