ਦਾਊਦ ਤੋਂ ਬਾਅਦ ਛੋਟਾ ਸ਼ਕੀਲ ਦਾ ਪੁੱਤਰ ਵੀ ਬਣਿਆ ਮੌਲਾਨਾ : ਸੂਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫਰਾਰ ਮਾਫਿਆ ਡਾਨ ਦਾਊਦ ਇਬਰਾਹੀਮ ਕਾਸਕਰ ਦੇ ਬੇਟੇ ਦੇ ਮੌਲਾਨਾ ਬਣਨ ਤੋਂ ਇਕ ਸਾਲ ਬਾਅਦ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਕਿ ਦਾਊਦ ਦੇ ਕਰੀਬੀ ਸਾਥੀ ਛੋਟਾ...

Chhota Shakeel’s Son Takes Spiritual Path in Pakistan

ਕਰਾਚੀ : ਫਰਾਰ ਮਾਫਿਆ ਡਾਨ ਦਾਊਦ ਇਬਰਾਹੀਮ ਕਾਸਕਰ ਦੇ ਬੇਟੇ ਦੇ ਮੌਲਾਨਾ ਬਣਨ ਤੋਂ ਇਕ ਸਾਲ ਬਾਅਦ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਕਿ ਦਾਊਦ ਦੇ ਕਰੀਬੀ ਸਾਥੀ ਛੋਟਾ ਸ਼ਕੀਲ ਦੇ ਇਕਲੌਤੇ ਬੇਟੇ ਨੇ ਵੀ ਪਾਕਿਸਤਾਨ ਦੇ ਕਰਾਚੀ ਵਿਚ ਰੂਹਾਨੀ ਰਸਤੇ 'ਤੇ ਅਪਣੇ ਕਦਮ ਅੱਗੇ ਵਧਾ ਦਿਤੇ ਹਨ। ਉਹ ਪਾਕਿਸਤਾਨ ਦੇ ਇਸੀ ਸ਼ਹਿਰ ਵਿਚ ਰਹਿੰਦਾ ਹੈ।

ਛੋਟਾ ਸ਼ਕੀਲ ਦੀ ਤੀਜੀ ਔਲਾਦ ਅਤੇ ਸੱਭ ਤੋਂ ਛੋਟੇ ਬੇਟੇ 18 ਸਾਲ ਦਾ ਮੁਬੱਸ਼ਿਰ ਸ਼ੇਖ ਨੇ ਹਾਲ ਹੀ ਵਿਚ ਹਾਫਿਜ਼ - ਏ - ਕੁਰਾਨ ਬਣ ਕੇ ਹਲਚਲ ਪੈਦਾ ਕਰ ਦਿਤੀ। ਇਥੇ ਮੁੰਬਈ ਵਿਚ ਵੀ ਕਈ ਅਜਿਹੇ ਹਨ ਜਿਨ੍ਹਾਂ ਨੂੰ ਇਸ ਤੋਂ ਧੱਕਾ ਲਗਿਆ ਹੈ। ਹਾਫਿਜ਼ - ਏ - ਕੁਰਾਨ ਉਸ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਪੂਰਾ ਕੁਰਾਨ ਸ਼ਰੀਫ਼ ਜ਼ੁਬਾਨੀ ਯਾਦ ਹੋਵੇ। ਕੁਰਾਨ ਵਿਚ 6,236 ਆਇਤਾਂ ਸ਼ਾਮਿਲ ਹਨ। ਇਸ ਨੂੰ ਇਸਲਾਮ ਦੇ ਕਿਸੇ ਵੀ ਸਾਥੀ ਲਈ ਇਕ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ।

ਨੌਜਵਾਨ ਮੁਬੱਸ਼ਿਰ ਨੇ ਹੁਣ ਕਰਾਚੀ ਦੇ ਗੁਆਂਢ ਵਿਚ ਲੋਕਾਂ ਨੂੰ ਕੁਰਾਨ ਪੜਾਉਣ ਅਤੇ ਉਸ ਦਾ ਪ੍ਚਾਰ ਕਰਨਾ ਸ਼ੁਰੂ ਕਰ ਦਿਤਾ ਹੈ, ਜਿਥੇ ਉਹ ਅਪਣੇ ਬੁਜ਼ੁਰਗ ਪਿਤਾ, ਬਾਬੂ ਮੀਆਂ ਸ਼ਕੀਲ ਅਹਿਮਦ ਸ਼ੇਖ ਉਰਫ ਛੋਟਾ ਸ਼ਕੀਲ ਦੇ ਨਾਲ ਰਹਿੰਦਾ ਹੈ। ਛੋਟਾ ਸ਼ਕੀਲ ਨੂੰ ਦਾਊਦ ਦੀ ਡੀ ਕੰਪਨੀ ਦਾ ਮੁਖੀ ਕਰਤਾਧਰਤਾ ਮੰਨਿਆ ਜਾਂਦਾ ਹੈ। ਮਾਫਿਆ ਡਾਨ ਦਾਊਦ ਇਬਰਾਹੀਮ ਦਾ ਪੁੱਤਰ ਮੋਇਨ ਵੀ ਧਰਮਗੁਰੁ ਬਣ ਚੁਕਿਆ ਹੈ।  

ਮੌਲਾਨਾ ਮੋਇਨ ਤੋਂ ਪ੍ਰੇਰਿਤ ਲੱਗ ਰਹੇ ਛੋਟਾ ਸ਼ਕੀਲ ਦੇ ਬੇਟੇ ਮੁਬੱਸ਼ਿਰ ਨੇ ਵੀ ਹੁਣ ਟੋਪੀ ਪਹਿਨ ਕੇ ਤਸਬੀਹ (ਮਾਲਾ) ਹੱਥ ਵਿਚ ਲੈ ਲਈ ਹੈ ਅਤੇ ਲੋਕਾਂ 'ਚ ਕੁਰਾਨ ਸ਼ਰੀਫ਼ ਦੀ ਸਿਖਿਆ ਦਾ ਪ੍ਚਾਰ ਕਰਨ ਦਾ ਫੈਸਲਾ ਕੀਤਾ ਹੈ।ਮੋਇਨ ਦੀ ਤਰ੍ਹਾਂ, ਮੁਬੱਸ਼ਿਰ ਨੇ ਵੀ ਅਪਣੇ ਪਿਤਾ ਦੇ ਦੋਸ਼ ਅਤੇ ਅਤਿਵਾਦੀ ਗਤੀਵਿਧੀਆਂ ਨੂੰ ਨਾਮਨਜ਼ੂਰ ਕੀਤਾ ਹੈ ਪਰ ਹੁਣੇ ਉਨ੍ਹਾਂ  ਦੇ ਨਾਲ ਰਹਿਣਾ ਜਾਰੀ ਰੱਖਿਆ ਹੈ।

ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਡਾਨ ਅਤੇ ਉਸ ਦੇ ਸਾਥੀਆਂ ਵਲੋਂ ਖੜ੍ਹੇ ਕੀਤੇ ਗਏ ਵਿਸ਼ਾਲ ਵਪਾਰ ਅਤੇ ਆਪਰਾਧਿਕ ਦੁਨੀਆਂ ਦਾ ਵਾਰਿਸ ਕੌਣ ਹੋਵੇਗਾ। ਮੁਬੱਸ਼ਿਰ ਤੋਂ ਇਲਾਵਾ, ਛੋਟਾ ਸ਼ਕੀਲ ਦੀਆਂ ਦੋ ਬੇਟੀਆਂ ਜ਼ੋਇਆ ਅਤੇ ਅਨਮ ਹਨ, ਜਿਨ੍ਹਾਂ ਨੇ ਕਰਾਚੀ ਵਿਚ ਹੀ ਡਾਕਟਰਾਂ ਨਾਲ ਵਿਆਹ ਕੀਤਾ ਹੋਇਆ ਹੈ।