ਕੰਬੋਡੀਆ ਦੇ ਵਿਦੇਸ਼ ਮੰਤਰੀ ਨੂੰ ਮਿਲੀ ਸੁਸ਼ਮਾ ਸਵਰਾਜ, ਦੋ ਸਮਝੌਤਿਆਂ 'ਤੇ ਕੀਤੇ ਦਸਤਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁਧਵਾਰ ਨੂੰ ਅਪਣੇ ਕੰਬੋਡੀਆਈ ਹਮਰੁਤਬਾ ਪਰੋਕ ਸੋਖੋਨ ਨਾਲ ਮੁਲਾਕਾਤ ਕੀਤੀ............

Sushma Swaraj, meet Cambodia Foreign Minister Prak Sokhon

ਨੋਮ ਪੇਨ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁਧਵਾਰ ਨੂੰ ਅਪਣੇ ਕੰਬੋਡੀਆਈ ਹਮਰੁਤਬਾ ਪਰੋਕ ਸੋਖੋਨ ਨਾਲ ਮੁਲਾਕਾਤ ਕੀਤੀ। ਸੁਸ਼ਮਾ ਨੇ ਸੋਖੋਨ ਨਾਲ ਦੋ-ਪੱਖੀ, ਬਹੁ-ਪੱਖੀ ਅਤੇ ਮੁੱਖ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕੀਤੀ। ਦੋ ਦਿਨਾਂ ਦੀ 4 ਦਿਨਾ ਯਾਤਰਾ ਦੇ ਆਖਰੀ ਪੜਾਅ ਵਿਚ ਕੰਬੋਡੀਆ ਪੁੱਜੀ ਸੁਸ਼ਮਾ ਸਵਰਾਜ ਦਾ ਸੋਖੋਨ ਨੇ ਨਿੱਘਾ ਸਵਾਗਤ ਕੀਤਾ। ਇੱਥੇ ਵਿਦੇਸ਼ ਮੰਤਰਾਲੇ ਵਿਚ ਹੋਈ ਵਫਦ ਪੱਧਰੀ ਗੱਲਬਾਤ ਦੌਰਾਨ ਦੋਹਾਂ ਮੰਤਰੀਆਂ ਨੇ ਦੋ-ਪੱਖੀ, ਬਹੁ-ਪੱਖੀ ਅਤੇ ਮਹੱਤਵਪੂਰਨ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਦੋ ਸਮਝੌਤਿਆਂ 'ਤੇ ਦਸਤਖ਼ਤ ਕੀਤੇ।

ਦੋਹਾਂ ਦੇਸ਼ਾਂ ਵਿਚਾਲੇ ਪਹਿਲਾ ਸਮਝੌਤਾ ਕੰਬੋਡੀਆ ਦੇ ਪ੍ਰੀ ਵਿਹਾਰ ਸਥਿਤ ਭਗਵਾਨ ਸ਼ਿਵ ਦੇ ਮੰਦਰ ਅਤੇ ਵਿਰਾਸਤ ਸਥਲ ਦੀ ਮੁਰੰਮਤ ਅਤੇ ਸੁਰੱਖਿਆ ਨੂੰ ਲੈ ਕੇ ਹੋਇਆ। ਪ੍ਰੀ ਵਿਹਾਰ ਮੰਦਰ ਇਕ ਪ੍ਰਾਚੀਨ ਸ਼ਿਵ ਮੰਦਰ ਹੈ। ਦੂਜੇ ਸਹਿਮਤੀ ਪੱਤਰ 'ਤੇ ਭਾਰਦ ਦੇ ਵਿਦੇਸ਼ ਸੇਵਾ ਸੰਸਥਾ ਅਤੇ ਕੰਬੋਡੀਆਂ ਦੇ ਨੈਸ਼ਨਲ ਇੰਸਟੀਚਿਊਟ ਆਫ ਡਿਪਲੋਮੈਸੀ ਐਂਡ ਇੰਟਰਨੈਸ਼ਨਲ ਰਿਲੇਸ਼ੰਸ ਨੇ ਦਸਤਖ਼ਤ ਕੀਤੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਸੋਖੋਨ ਨੇ ਗਰਮਜੋਸ਼ੀ ਨਾਲ ਸੁਸ਼ਮਾ ਸਵਰਾਜ ਦਾ ਸਵਾਗਤ ਕੀਤਾ।

ਉਨ੍ਹਾਂ ਨੇ ਕਿਹਾ, ''ਸੁਸ਼ਮਾ ਸਵਰਾਜ ਅੱਜ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਅਤੇ ਸੈਨੇਟ (ਦੇਸ਼ ਦੀ ਸੰਸਦ) ਦੇ ਪ੍ਰਧਾਨ ਸੇ ਚੁਮ ਨੂੰ ਵੀ ਮਿਲੇਗੀ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਵੀਅਤਨਾਮ ਹੁੰਦੇ ਹੋਏ ਕੱਲ ਕੰਬੋਡੀਆ ਪਹੁੰਚੀ ਸੀ। ਆਸਿਆਨ ਦੇ 2 ਮਹੱਤਵਪੂਰਨ ਦੇਸ਼ਾਂ ਦੇ ਸਵਰਾਜ ਦੇ ਇਸ ਦੌਰੇ ਨੂੰ ਦੱਖਣੀ-ਪੂਰਬੀ ਏਸ਼ੀਆਈ ਖੇਤਰ ਵਿਚ ਚੀਨ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਸੰਤੁਲਨ ਬਣਾਉਣ ਦੀ ਭਾਰਤ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

Related Stories