ਹੈਲਮੇਟ ਕਾਨੂੰਨ ਖ਼ਿਲਾਫ਼ ਲੜਨ ਵਾਲੇ ਵਕੀਲ ਦੀ ਹੈਲਮੇਟ ਨਾ ਪਾਉਣ ਕਾਰਨ ਮੋਟਰਸਾਈਕਲ ਹਾਦਸੇ 'ਚ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

66 ਸਾਲਾ ਰੌਨ ਸਮਿਥ ਅਗਸਤ ਵਿਚ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ।

Lawyer Who Fought Helmet Laws Killed in Motorcycle Crash While Not Wearing a Helmet

 

ਫਲੋਰੀਡਾ: ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਪਹਿਨਣ ਦੀ ਲੋੜ ਵਾਲੇ ਕਾਨੂੰਨਾਂ ਖ਼ਿਲਾਫ਼ ਲੜਨ ਵਾਲੇ ਫਲੋਰੀਡਾ ਦੇ ਵਕੀਲ ਦੀ ਇਕ ਮੋਟਰਸਾਈਕਲ ਹਾਦਸੇ ਵਿਚ ਮੌਤ ਹੋ ਗਈ। ਖ਼ਾਸ ਗੱਲ ਇਹ ਹੈ ਕਿ ਹਾਦਸੇ ਦੌਰਾਨ ਵਕੀਲ ਨੇ ਹੈਲਮੇਟ ਨਹੀਂ ਪਹਿਨਿਆ ਹੋਇਆ ਸੀ।

66 ਸਾਲਾ ਰੌਨ ਸਮਿਥ ਦਾ ਅਗਸਤ ਵਿਚ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਨਾਲ ਸਵਾਰ ਉਹਨਾਂ ਦੀ 62 ਸਾਲਾ ਪ੍ਰੇਮਿਕਾ ਬ੍ਰੈਂਡਾ ਜੀਨਨ ਵੋਲਪੇ ਦੀ ਵੀ ਮੌਤ ਹੋ ਗਈ। ਉਸ ਨੇ ਵੀ ਹੈਲਮੇਟ ਨਹੀਂ ਪਾਇਆ ਹੋਇਆ ਸੀ। ਸਮਿਥ ਬ੍ਰਦਰਹੁੱਡ ਅਗੇਂਸਟ ਟੋਟਾਲਿਟੇਰੀਅਨ ਐਕਟਮੈਂਟਸ ਦਾ ਮੈਂਬਰ ਸੀ। ਉਹਨਾਂ ਨੇ ਉਹਨਾਂ ਲੋਕਾਂ ਦੀ ਨੁਮਾਇੰਦਗੀ ਕੀਤੀ ਜਿਨ੍ਹਾਂ ਨੇ ਫਲੋਰੀਡਾ ਦੇ ਮੋਟਰਸਾਈਕਲ ਨਿਯਮਾਂ ਦਾ ਵਿਰੋਧ ਕੀਤਾ ਸੀ।