ਕਜਾਕਿਸਤਾਨ ‘ਚ 100 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਕ੍ਰੈਸ਼, 12 ਮਰੇ
ਕਜਾਕਿਸਤਾਨ ਦੇ ਅਲਮਾਟੀ ਵਿੱਚ ਇੱਕ ਵੱਡਾ ਜਹਾਜ਼ ਹਾਦਸਿਆ ਹੋਇਆ ਹੈ...
ਕਜਾਕਿਸਤਾਨ: ਕਜਾਕਿਸਤਾਨ ਦੇ ਅਲਮਾਟੀ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਇੱਥੇ ਇੱਕ ਜਹਾਜ਼ ਉਡ਼ਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਦੋ ਮੰਜਿਲਾ ਇਮਾਰਤ ਨਾਲ ਟਕਰਾ ਗਿਆ। ਜਿਸਦੇ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਇਸ ਜਹਾਜ਼ ਵਿੱਚ ਕੁਲ 100 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੈਸ਼ ਸਾਇਟ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਭੇਜ ਦਿੱਤਾ ਗਿਆ ਹੈ। ਇਸ ਜਹਾਜ਼ ਵਿੱਚ 95 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਜਹਾਜ਼ ਬੇਕ ਏਅਰ ਕੰਪਨੀ ਦਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 9 ਲੋਕ ਜਖ਼ਮੀ ਹਨ। ਇਸ ਵਿੱਚ 6 ਬੱਚੇ ਵੀ ਸ਼ਾਮਿਲ ਹਨ। ਏਅਰਪੋਰਟ ਦੇ ਕਾਫ਼ੀ ਨਜਦੀਕ ਹੀ ਜਹਾਜ਼ ਕਰੈਸ਼ ਹੋਇਆ।
ਜਾਣਕਾਰੀ ਮੁਤਾਬਕ ਘਟਨਾ ਸਮੇਂ ਜਹਾਜ਼ ਕਾਫ਼ੀ ਹੇਠਾਂ ਉੱਡ ਰਿਹਾ ਸੀ। ਜਿਸਦੇ ਕਾਰਨ ਜਹਾਜ਼ ਦੋ ਮੰਜਿਲਾ ਇਮਾਰਤ ਨਾਲ ਟਕਰਾ ਗਿਆ ਅਤੇ ਕਰੈਸ਼ ਹੋ ਗਿਆ। ਇਸ ਹਾਦਸੇ ਦੇ ਕਾਰਨ ਪਲੇਨ ਦੇ ਪਰਖੱਚੇ ਉੱਡ ਗਏ। ਹਾਦਸਾ ਸਵੇਰੇ 7.22 ਵਜੇ ਹੋਇਆ। ਉਥੇ ਹੀ ਇਸ ਹਾਦਸੇ ਦੇ ਕਾਰਨ ਕਈਂ ਲੋਕਲ ਨਾਗਰਿਕ ਵੀ ਜਖ਼ਮੀ ਹੋ ਗਏ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲੇਸ਼ ਕਰੈਸ਼ ਦੀ ਜਾਂਚ ਕੀਤੀ ਜਾਵੇਗੀ। ਇਸਦੇ ਲਈ ਇੱਕ ਸਪੈਸ਼ਲ ਕਮੇਟੀ ਬਣਾਈ ਜਾਵੇਗੀ। ਇਸਦੇ ਅਧੀਨ ਕਰੈਸ਼ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।